ਪਦਮ ਪੁਰਸਕਾਰ 2026 ਲਈ ਨਾਮਜ਼ਦਗੀਆਂ ਅਤੇ ਸਿਫਾਰਸ਼ਾਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਮਜ਼ਦਗੀਆਂ ਕੌਮੀ ਪੁਰਸਕਾਰ ਪੋਰਟਲ ‘ਐਵਾਰਡਜ਼ ਡਾਟ ਗਵ ਡਾਟ ਇਨ’ ਰਾਹੀਂ ਆਨਲਾਈਨ ਹੋਣਗੀਆਂ ਜਮ੍ਹਾਂ

Nominations and recommendations for Padma Awards 2026 begin

ਨਵੀਂ ਦਿੱਲੀ : ਵੱਕਾਰੀ ਪਦਮ ਪੁਰਸਕਾਰ 2026 ਲਈ ਨਾਮਜ਼ਦਗੀਆਂ ਖੁੱਲ੍ਹ ਗਈਆਂ ਹਨ, ਜਮ੍ਹਾਂ ਕਰਨ ਦੀ ਆਖਰੀ ਤਰੀਕ 31 ਜੁਲਾਈ, 2025 ਹੈ। ਇਹ ਪੁਰਸਕਾਰ, ਜੋ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ’ਚੋਂ ਇਕ  ਮੰਨੇ ਜਾਂਦੇ ਹਨ, ਕਲਾ, ਸਾਹਿਤ, ਖੇਡਾਂ, ਦਵਾਈ ਅਤੇ ਸਮਾਜਕ  ਕਾਰਜ ਸਮੇਤ ਵੱਖ-ਵੱਖ ਖੇਤਰਾਂ ’ਚ ਬੇਮਿਸਾਲ ਪ੍ਰਾਪਤੀਆਂ ਅਤੇ ਸੇਵਾ ਨੂੰ ਮਾਨਤਾ ਦਿੰਦੇ ਹਨ।

ਕੋਈ ਵੀ ਯੋਗ ਵਿਅਕਤੀਆਂ ਨੂੰ ਨਾਮਜ਼ਦ ਕਰ ਸਕਦਾ ਹੈ, ਜਿਸ ’ਚ ਸਵੈ-ਨਾਮਜ਼ਦਗੀਆਂ ਵੀ ਸ਼ਾਮਲ ਹਨ, ਅਤੇ ਸਰਕਾਰ ਸਮਾਜ ਦੇ ਘੱਟ ਪ੍ਰਤੀਨਿਧਤਾ ਵਾਲੇ ਵਰਗਾਂ ਦੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਲਈ ਉਤਸ਼ਾਹਤ ਕਰਦੀ ਹੈ। ਨਾਮਜ਼ਦਗੀਆਂ ਕੌਮੀ ਪੁਰਸਕਾਰ ਪੋਰਟਲ ‘ਐਵਾਰਡਜ਼ ਡਾਟ ਗਵ ਡਾਟ ਇਨ’ ਰਾਹੀਂ ਆਨਲਾਈਨ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਹਨ।