ਮੱਧ ਪੂਰਬ ’ਚ ਜਾਰੀ ਤਣਾਅ ਕਾਰਨ ਏਅਰ ਇੰਡੀਆ ਦੀ ਦੁਬਈ, ਆਬੂਧਾਬੀ ਦੀਆਂ ਕਈ ਉਡਾਣਾਂ ਰੱਦ
ਏਅਰ ਇੰਡੀਆ ਵੱਲੋਂ ਅਪਡੇਟ ਕੀਤਾ ਗਿਆ ਜਾਰੀ
ਨਵੀਂ ਦਿੱਲੀ : ਇਰਾਨ ਨਾਲ ਇਜ਼ਰਾਈਲ-ਅਮਰੀਕਾ ਦੀ ਚੱਲ ਰਹੀ ਜੰਗ ਦਾ ਅਸਰ ਪੂਰੇ ਮੱਧ ਪੂਰਬ ’ਤੇ ਦੇਖਣ ਨੂੰ ਮਿਲ ਰਿਹਾ ਹੈ । ਸੰਕਟ ਦੇ ਵਿਚਕਾਰ ਸੰਯੁਕਤ ਅਰਬ ਅਮੀਰਾਤ (UAE) ਏਅਰਪੋਰਟ ਅਥਾਰਟੀ ਦੇ ਨਿਰਦੇਸ਼ਾਂ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਦੀਆਂ ਦੁਬਈ ਅਤੇ ਅਬੂ ਧਾਬੀ ਦੀਆਂ ਕਈ ਫਲਾਈਟਾਂ ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ UAE ਏਅਰਪੋਰਟ ਅਥਾਰਟੀ ਦੇ ਨਿਰਦੇਸ਼ਾਂ ਤੋਂ ਬਾਅਦ 15 ਮਾਰਚ 2026 ਨੂੰ ਦੁਬਈ ਅਤੇ ਅਬੂ ਧਾਬੀ ਲਈ ਆਪਣੀਆਂ ਜ਼ਿਆਦਾਤਰ ਉਡਾਣਾਂ ਵਿੱਚ ਭਾਰੀ ਕਟੌਤੀ ਕੀਤੀ ਹੈ। ਏਅਰਲਾਈਨ ਨੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ UAE ਹਵਾਈ ਅੱਡਾ ਅਧਿਕਾਰੀਆਂ ਦੇ ਨਵੀਨਤਮ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ 15 ਮਾਰਚ ਲਈ ਐਡ-ਹਾਕ (ਅਸਥਾਈ) ਸੰਚਾਲਨ ਵਿੱਚ ਕਾਫ਼ੀ ਕਮੀ ਲਿਆਉਣੀ ਪਈ ਹੈ।
ਨਵੇਂ ਹੁਕਮਾਂ ਅਨੁਸਾਰ ਜ਼ਿਆਦਾਤਰ ਨਿਰਧਾਰਤ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਸਿਰਫ਼ ਸੀਮਤ ਗਿਣਤੀ ਵਿੱਚ ਹੀ ਉਡਾਣਾਂ ਸੰਚਾਲਿਤ ਹੋ ਰਹੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਏਅਰ ਇੰਡੀਆ ਦੀ ਵੈੱਬਸਾਈਟ ਜਾਂ ਐਪ 'ਤੇ ਤੁਰੰਤ ਜਾਂਚ ਲੈਣ।
ਏਅਰ ਇੰਡੀਆ ਨੇ ਸਿਰਫ਼ ਇੱਕ ਦਿੱਲੀ-ਦੁਬਈ ਰਿਟਰਨ ਫਲਾਈਟ ਸੰਚਾਲਿਤ ਕਰ ਰਹੀ ਹੈ; ਪੰਜ ਵਿੱਚੋਂ ਚਾਰ ਨਿਰਧਾਰਤ ਦੁਬਈ ਫਲਾਈਟਾਂ ਰੱਦ। ਇਸੇ ਤਰ੍ਹਾਂ ਇੰਡੀਆ ਐਕਸਪ੍ਰੈੱਸ ਸਿਰਫ਼ ਇੱਕ ਦਿੱਲੀ-ਦੁਬਈ ਰਿਟਰਨ ਫਲਾਈਟ ਸੰਚਾਲਿਤ; ਛੇ ਵਿੱਚੋਂ ਪੰਜ ਦੁਬਈ ਫਲਾਈਟਾਂ ਰੱਦ। ਜਦਕਿ ਅਬੂ ਧਾਬੀ: ਏਅਰ ਇੰਡੀਆ ਐਕਸਪ੍ਰੈੱਸ ਦੀਆਂ ਸਾਰੀਆਂ ਪੰਜ ਨਿਰਧਾਰਤ ਫਲਾਈਟਾਂ ਰੱਦ। ਸ਼ਾਰਜਾਹ : ਏਅਰ ਇੰਡੀਆ ਐਕਸਪ੍ਰੈੱਸ ਦੁਬਈ, ਕੰਨੂਰ, ਕੋਚੀ, ਕੋਝੀਕੋਡ, ਮੁੰਬਈ ਅਤੇ ਤਿਰੂਵਨੰਤਪੁਰਮ ਲਈ ਫਲਾਈਟਾਂ ਸੰਚਾਲਿਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਹ ਸਾਰੀਆਂ ਕਟੌਤੀਆਂ ਮਿਡਲ ਈਸਟ ਵਿੱਚ ਵਧ ਰਹੇ ਤਣਾਅ ਅਤੇ UAE ਏਅਰਪੋਰਟ ਅਥਾਰਟੀ ਦੇ ਨਵੇਂ ਨਿਰਦੇਸ਼ਾਂ ਕਾਰਨ ਹਨ। ਯਾਤਰੀਆਂ ਨੂੰ ਆਪਣੀ ਫਲਾਈਟ ਸਥਿਤੀ ਦੀ ਜਾਂਚ ਕਰਨ ਅਤੇ ਏਅਰਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।