ਹੁਣ 'ਮਦਦ ਐਪ' ਜ਼ਰੀਏ ਰੇਲਵੇ 'ਚ ਕਰਵਾਉ ਅਪਣੀ ਸ਼ਿਕਾਇਤ ਦਰਜ
ਜੇਕਰ ਤੁਸੀਂ ਰੇਲਵੇ ਨਾਲ ਸਬੰਧਤ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਡੇ ਕੋਲ ਟਵਿੱਟਰ, ਫੇਸਬੁਕ, ...
ਨਵੀਂ ਦਿੱਲੀ : ਜੇਕਰ ਤੁਸੀਂ ਰੇਲਵੇ ਨਾਲ ਸਬੰਧਤ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਡੇ ਕੋਲ ਟਵਿੱਟਰ, ਫੇਸਬੁਕ, ਹੈਲਪਲਾਈਨ ਜਾਂ ਸ਼ਿਕਾਇਤ ਰਜਿਸਟਰ ਆਦਿ ਦੀ ਸਹੂਲਤ ਹੈ ਪਰ ਹੁਣ ਰੇਲਵੇ ਇਸ ਤੋਂ ਅੱਗੇ ਇਕ ਕਦਮ ਵਧਾ ਰਿਹਾ ਹੈ। ਰੇਲਵੇ ਇਸ ਮਹੀਨੇ ਦੇ ਆਖ਼ਰ ਵਿਚ 'ਮਦਦ' (ਮੋਬਾਈਲ ਐਪਲੀਕੇਸ਼ਨ ਫਾਰ ਡਿਜ਼ਾਇਰਡ ਅਸਿਸਟੈਂਸ ਡਿਊਰਿੰਗ ਟ੍ਰੈਵਲ) ਦੇ ਨਾਮ ਨਾਲ ਇਕ ਮੋਬਾਈਲ ਐਪਲੀਕੇਸ਼ਨ ਲਿਆਉਣ ਜਿਾ ਰਿਹਾ ਹੈ, ਜਿਸ ਦੇ ਜ਼ਰੀਏ ਯਾਤਰੀ ਖਾਣੇ ਦੀ ਗੁਣਵਤਾ ਜਾਂ ਗੰਦੇ ਪਖ਼ਾਨੇ ਜਾਂ ਕਿਸੇ ਹੋਰ ਮੁੱਦੇ 'ਤੇ ਅਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ।
ਇਸ ਐਪ ਜ਼ਰੀਏ ਉਹ ਐਮਰਜੈਂਸੀ ਸੇਵਾਵਾਂ ਲਈ ਵੀ ਬੇਨਤੀ ਕਰ ਸਕਣਗੇ। ਐਪ ਜ਼ਰੀਏ ਸਬੰਧਤ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਤਕ ਸਿੱਧੇ ਸ਼ਿਕਾਇਤ ਪਹੁੰਚ ਜਾਵੇਗੀ ਅਤੇ ਆਨਲਾਈਨ ਕਾਰਵਾਈ ਹੋ ਸਕੇਗੀ। ਇਸ ਤਰ੍ਹਾਂ ਨਾਲ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਅਤੇ ਨਿਪਟਾਰੇ ਦੀ ਪੂਰੀ ਪ੍ਰਕਿਰਿਆ ਤੇਜ਼ੀ ਨਾਲ ਹੋ ਸਕੇਗੀ। ਯਾਤਰੀ ਅਪਣੀਆਂ ਸ਼ਿਕਾਇਤਾਂ ਦੀ ਯਥਾ ਸਥਿਤੀ ਅਤੇ ਮਾਮਲੇ ਵਿਚ ਕੀਤੀ ਗਈ ਕੋਈ ਵੀ ਕਾਰਵਾਈ ਦੀ ਜਾਣਕਾਰੀ ਵੀ ਹਾਸਲ ਕਰ ਸਕਣਗੇ।
ਪ੍ਰਸਤਾਵਿਤ ਐਪ ਨਾਲ ਰੇਲਵੇ ਦੇ ਸਾਰੇ ਯਾਤਰੀਆਂ ਦੀਆਂ ਸ਼ਿਕਾਇਤਾਂ ਅਤੇ ਨਿਪਟਾਰਾ ਤੰਤਰ ਇਕ ਮੰਚ 'ਤੇ ਆ ਜਾਣਗੇ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹੁਣ ਤਕ ਸਾਡੇ ਕੋਲ 14 ਮਾਧਿਅਮ ਹਨ, ਜਿਸ ਦੇ ਜ਼ਰੀਏ ਯਾਤਰੀ ਅਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ। ਸਭ ਦਾ ਜਵਾਬ ਦੇਣ ਦਾ ਅਪਣਾ ਸਮਾਂ ਹੈ ਅਤੇ ਨਾਲ ਹੀ ਜਵਾਬ ਦਾ ਮਾਪਦੰਡ ਵੀ ਵੱਖ ਹੈ। ਕਦੇ ਕੋਈ ਸਰਗਰਮ ਰਹਿੰਦਾ ਹੈ, ਕਦੇ ਨਹੀਂ ਰਹਿੰਦਾ ਹੈ।
ਇਹ ਐਪ ਇਸ ਮਹੀਨੇ ਸ਼ੁਰੂ ਹੋ ਸਕਦਾ ਹੈ। ਯਾਤਰੀ ਅਪਣੀਆਂ ਸ਼ਿਕਾਇਤਾਂ ਪੀਐਨਆਰ ਟਾਈਪ ਕਰ ਕੇ ਦਰਜ ਕਰ ਸਕਦੇ ਹਨ। ਰਜਿਸਟ੍ਰੇਸ਼ਨ ਸਮੇਂ ਐਸਐਮਐਸ ਜ਼ਰੀਏ ਉਨ੍ਹਾਂ ਨੂੰ ਇਕ ਸ਼ਿਕਾਇਤ ਆਈਡੀ ਮਿਲੇਗਾ। ਇਸ ਤੋਂ ਬਾਅਦ ਸਬੰਧਤ ਵਿਭਾਗ ਦੁਆਰਾ ਕੀਤੀ ਗਈ ਕਾਰਵਾਈ ਬਾਰੇ ਵਿਅਕਤੀਗਤ ਐਸਐਮਐਸ ਜ਼ਰੀਏ ਜਾਣਕਾਰੀ ਦਿਤੀ ਜਾਵੇਗੀ।