'ਅੰਡਰਵੀਅਰ' ਬਿਆਨ 'ਤੇ ਐਸ.ਪੀ. ਨੇਤਾ ਆਜ਼ਮ ਖ਼ਾਨ ਵਿਰੁਧ ਐਫ਼.ਆਈ.ਆਰ.

ਏਜੰਸੀ

ਖ਼ਬਰਾਂ, ਰਾਸ਼ਟਰੀ

ਆਜ਼ਮ ਦੇ ਵਿਵਾਦਤ ਬਿਆਨ ਨੂੰ ਯੋਗੀ ਅਦਿਤਿਆਨਾਥ ਨੇ ਐਸਪੀ ਦੀ ਘਟੀਆ ਸੋਚ ਦਸਿਆ

Azam Khan

ਲਖਨਊ : ਉੱਤਰ ਪ੍ਰਦੇਸ਼ ਦੇ ਰਾਮਪੁਰ ਲੋਕ ਸਭਾ ਚੋਣ ਹਲਕੇ ਤੋਂ ਐਸ.ਪੀ.-ਬੀ.ਐਸ.ਪੀ. ਗਠਜੋੜ ਦੇ ਸਾਂਝੇ ਉਮੀਦਵਾਰ ਆਜਮ ਖ਼ਾਨ ਦੇ ਇਕ ਵਿਵਾਦਮਈ ਬਿਆਨ ਸਬੰਧੀ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਰਾਮਪੁਰ ਦੇ ਜ਼ਿਲ੍ਹਾ ਅਧਿਕਾਰੀ ਆਜੇਨਿਆ ਕੁਮਾਰ ਸਿੰਘ ਨੇ ਸੋਮਵਾਰ ਗੱਲਬਾਤ ਦੌਰਾਨ ਕਿਹਾ, ''ਆਜਮ ਖ਼ਾਨ ਵਿਰੁਧ ਭਾਰਤੀ ਦੰਡਵਾਲੀ ਦੀ ਧਾਰਾ 509 (ਕਿਸੇ ਔਰਤ ਦੇ ਸਮਾਨ ਨੂੰ ਠੇਸ ਪਹੁੰਚਾਉਣ ਲਈ ਕੋਈ ਅਸ਼ਲੀਲ ਸ਼ਬਦ ਕਹਿਣਾ ਜਾਂ ਹਾਵ-ਭਾਵ ਪ੍ਰਗਟ ਕਰਨਾ) ਅਤੇ ਕੁਝ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਆਜ਼ਮ ਦੇ ਇਸ ਵਿਵਾਦਤ ਬਿਆਨ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਐਸਪੀ ਦੀ ਘਟੀਆ ਸੋਚ ਦਸਿਆ ਹੈ ਜਦਕਿ ਭਾਜਪਾ ਉਮੀਦਵਾਰ ਜਯਾਪ੍ਰਦਾ ਨੇ ਕਿਹਾ ਕਿ ਆਜਮ ਖ਼ਾਨ ਨੇ ਲਕਛਮਣ ਰੇਖਾ ਪਾਰ ਕਰ ਲਈ ਹੈ ਹੁਣ ਉਹ (ਆਜ਼ਮ) ਉਨ੍ਹਾਂ ਦੇ ਭਰਾ ਨਹੀਂ ਹਨ। ਦੋਸ਼ ਹੈ ਕਿ ਐਸਪੀ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਖ਼ਾਨ ਨੇ ਐਤਵਾਰ ਨੂੰ ਅਪਣੇ ਵਿਰੁਧ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਅਦਾਕਾਰਾ ਅਤੇ ਸਾਬਕਾ ਸਾਂਸਦ ਜਯਾਪ੍ਰਦਾ ਵਿਰੁਧ ਮਾੜੀ ਬਿਆਨਬਾਜ਼ੀ ਕੀਤੀ। 

ਹਾਲਾਂਕਿ ਆਜ਼ਮ ਨੇ ਇਕ ਦਿਨ ਬਾਅਦ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਪਣੇ ਭਾਸ਼ਣ ਵਿਚ ਕਿਸੇ ਦਾ ਨਾਂ ਨਹੀਂ ਲਿਆ ਅਤੇ ਜੇਕਰ ਕਿਸੇ ਦਾ ਨਾਂ ਲਿਆ ਹੋਵੇ ਤਾਂ ਉਹ ਚੋਣਾਂ ਨਹੀਂ ਲੜਣਗੇ। ਉਨ੍ਹਾਂ ਕਿਹਾ ਕਿ 'ਜੇਕਰ ਕੋਈ ਸਾਬਤ ਕਰ ਦੇਵੇ ਕਿ ਮੈਂ ਕਿਸੇ ਦਾ ਨਾਂ ਲਿਆ, ਨਾਂ ਲੈ ਕੇ ਕਿਸੇ ਦੀ ਬੇਇੱਜ਼ਤੀ ਕੀਤੀ ਤਾਂ ਮੈਂ ਚੋਣ ਮੈਦਾਨ 'ਚ ਨਿਕਲ ਜਾਵਾਂਗਾ।''

ਭਾਜਪਾ ਉਮੀਦਵਾਰ ਜਯਾਪ੍ਰਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਕਿ ਇਸ ਬਿਆਨਬਾਜ਼ੀ ਤੋਂ ਬਾਅਦ ਉਹ ਮੇਰੇ ਲਈ ਕੋਈ (ਆਜ਼ਮ/ਭਰਾ) ਨਹੀਂ ਹਨ। ਭਰਾ ਮੰਨ ਕੇ ਸਭ ਕੁਝ ਸਹਿਣ ਦਾ ਕੰਮ ਕੀਤਾ ਸੀ ਹੁਣ ਬਰਦਾਸ਼ਤ ਖ਼ਤਮ ਹੋ ਗਈ। ਜਨਤਾ ਜੋ ਹੈ ਉਹ ਦੱਸੇਗੀ, ਲੋਕ ਔਤਰਾਂ ਨੂੰ ਪੂਜਦੇ ਹਨ, ਇਹ ਆਦਮੀ ਕੀ ਕਰ ਰਿਹਾ ਹੈ ? ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦੀ ਹਾਂ ਕਿ ਉਨ੍ਹਾਂ ਦੀ ਚੋਣਾਂ ਲੜਣ ਦੀ ਯੋਗਤਾ ਖ਼ਤਮ ਹੋ ਜਾਵੇ।'' ਉਨ੍ਹਾਂ ਕਿਹਾ ਕਿ 'ਮੈਂÂ ਅਖਿਲੇਸ਼ ਯਾਦਵ ਨੂੰ ਕਹਿੰਦੀ ਹਾਂ ਕਿ ਅਜਿਹੇ ਨੇਤਾ ਨੂੰ ਤੁਸੀਂ ਚੋਣ ਲੜਾ ਰਹੇ ਹੋ, ਲਾਹਨਤ ਹੈ, ਉਸ ਨੂੰ ਬਰਖ਼ਾਸਤ ਕਰਨਾ ਚਾਹੀਦੈ।' (ਪੀਟੀਆਈ)