ਬਰੇਲੀ ਵਿਚ ਭਾਜਪਾ ਨੇਤਾ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਪੜ੍ਹੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲੌਕਡਾਊਨ ਦੇ ਚਲਦਿਆਂ ਪੁਲਿਸ ਸੜਕਾਂ ‘ਤੇ ਹੈ।

Photo

ਬਰੇਲੀ: ਦੇਸ਼ ਵਿਚ ਲੌਕਡਾਊਨ ਦੇ ਚਲਦਿਆਂ ਪੁਲਿਸ ਸੜਕਾਂ ‘ਤੇ ਹੈ। ਇਸ ਦੇ ਬਾਵਜੂਦ ਵੀ ਮੰਗਲਵਾਰ ਰਾਤ ਨੂੰ ਚਾਰ ਵਿਅਕਤੀਆਂ ਨੇ ਸ਼ਰੇਆਮ ਭਾਜਪਾ ਨੇਤਾ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਾਰੇ ਵਿਅਕਤੀ ਬੜੀ ਅਸਾਨੀ ਨਾਲ ਮੌਕੇ ਤੇ ਫਰਾਰ ਹੋ ਗਏ ਪਰ ਯੂਪੀ ਪੁਲਿਸ ਨੂੰ ਕੋਈ ਖ਼ਬਰ ਨਹੀਂ।

ਪਰਿਵਾਰਕ ਮੈਂਬਕਾਂ ਅਨੁਸਾਰ ਮ੍ਰਿਤਕ ਦਾ ਨਾਂਅ ਯੁਨੂਸ ਅਹਿਮਦ ਉਰਫ ਡੰਪੀ ਸੀ। ਡੰਪੀ ਭਾਜਪਾ ਘੱਟ ਗਿਣਤੀ ਫਰੰਟ ਦੇ ਮਹਾਨਗਰ ਉਪ ਪ੍ਰਧਾਨ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਜ਼ਮੀਨ ਸਬੰਧੀ ਸਿਰਾਜੂਦੀਨ, ਇਸਮੂਦੀਨ ਅਤੇ ਆਸਿਫ ਨਾਲ ਵਿਵਾਦ ਚੱਲ ਰਿਹਾ ਹੈ।

ਜਿਸ ਦੇ ਲਈ 2 ਸਾਲ ਪਹਿਲਾਂ ਇਹਨਾਂ ਲੋਕਾਂ ਖਿਲਾਫ ਬਾਰਾਦਰੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਬੀਤੀ ਸ਼ਾਮ ਜਦੋਂ ਡੰਪੀ ਅਪਣੇ ਘਰ ਦੇ ਬਾਹਰ ਬੈਠੇ ਸਨ ਤਾਂ ਸਿਰਾਜੂਦੀਨ, ਇਸਮੂਦੀਨ, ਆਸਿਫ ਤੇ ਇਕ ਹੋਰ ਵਿਅਕਤੀ ਆਏ। ਇਹਨਾਂ ਦੇ ਹੱਥਾਂ ਵਿਚ ਹਥਿਆਰ ਸੀ।  

ਇਹਨਾਂ ਨੇ ਡੰਪੀ ਤੇ ਫਾਇਰਿੰਗ ਕੀਤੀ, ਜਿਸ ਨਾਲ ਉਹਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਤੇ ਪੁਲਿਸ ਨੇ ਸਾਰੀਆਂ ਥਾਵਾਂ ਤੇ ਨਾਕਾਬੰਦੀ ਕਰ ਦਿੱਤੀ ਤਾਂ ਜੋ ਵਾਦਰਾਤ ਨੂੰ ਅੰਦਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।