ਲਓ ਜੀ! ਫਿਰ ਕੋਰੋਨਾ ਨੇ ਘੇਰ ਲਿਆ ਚੀਨ...ਹੁਣ ਕਰਨ ਲੱਗਿਆ ਕੋਰੋਨਾ ਨਾਲ ਨਿਪਟਣ ਦੀ ਤਿਆਰੀ!  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਨੂੰ ਦੇਖਦੇ ਹੋਏ ਚੀਨ ਨੇ ਫਿਰ ਤੋਂ ਇਕ ਨਵਾਂ 13 ਮੰਜ਼ਿਲਾਂ ਹਸਪਤਾਲ...

China fears of a fresh crisi making new coronavirus hospital

ਨਵੀਂ ਦਿੱਲੀ: ਕੁੱਝ ਦਿਨ ਪਹਿਲਾਂ ਰਾਹਤ ਦੀ ਖ਼ਬਰ ਆਈ ਸੀ ਜਦੋਂ ਚੀਨ ਨੇ ਐਲਾਨ ਕੀਤਾ ਸੀ ਕਿ ਉਹ ਹੁਬੇਈ ਰਾਜ ਅਤੇ ਵੁਹਾਨ ਸ਼ਹਿਰ ਵਿਚ ਲਗਾਏ ਗਏ ਲਾਕਡਾਊਨ ਨੂੰ ਖੋਲ੍ਹ ਰਿਹਾ ਹੈ। ਅਜਿਹਾ ਲਗਿਆ ਸੀ ਕਿ ਚੀਨ ਨੇ ਕੋਰੋਨਾ ਤੇ ਕਾਬੂ ਪਾ ਲਿਆ ਹੈ ਅਤੇ ਹੁਣ ਲੋਕਾਂ ਦੀ ਜ਼ਿੰਦਗੀ ਚਲ ਰਹੀ ਹੈ। ਪਰ ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਸੰਕਟ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ।

ਇਸ ਨੂੰ ਦੇਖਦੇ ਹੋਏ ਚੀਨ ਨੇ ਫਿਰ ਤੋਂ ਇਕ ਨਵਾਂ 13 ਮੰਜ਼ਿਲਾਂ ਹਸਪਤਾਲ ਬਣਾ ਲਿਆ ਹੈ। ਅਸਲ ਵਿਚ ਰੂਸ ਵਿਚ ਵੀ ਹੁਣ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਉੱਥੇ ਹੀ ਰੂਸ ਦੇ ਬਾਰਡਰ ਤੇ ਚੀਨ ਨੇ 13 ਮੰਜ਼ਿਲ ਦੀ ਖਾਲੀ ਇਮਾਰਤ ਨੂੰ ਹਸਪਤਾਲ ਵਿਚ ਬਦਲ ਦਿੱਤਾ ਹੈ। ਛੇ ਦਿਨਾਂ ਦੇ ਅੰਦਰ ਹੀ ਹਸਪਤਾਲ ਬਣ ਕੇ ਤਿਆਰ ਵੀ ਹੋ ਗਿਆ ਹੈ। ਚੀਨ ਦੀ ਸਰਕਾਰੀ ਮੀਡੀਆ ਮੁਤਾਬਕ ਦੇਸ਼ ਵਿਚ ਰੂਸ ਤੋਂ ਸਭ ਤੋਂ ਵਧ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਪੀੜਤ ਆਏ ਹਨ।

ਕਾਫੀ ਲੋਕ ਸੂਫੇਨਹੇ ਤੋਂ ਹੀ ਚੀਨ ਵਿਚ ਦਾਖਿਲ ਹੋਏ ਹਨ। ਇਹਨਾਂ ਵਿਚੋਂ ਚੀਨ ਨਾਗਰਿਕ ਵੀ ਸ਼ਾਮਲ ਹਨ ਜੋ ਰੂਸ ਵਿਚ ਬਿਜ਼ਨੈਸ ਕਰਦੇ ਹਨ। ਹੁਣ ਤੱਕ ਸੂਈਫੇਨਹੇ ਵਿਚ ਵਿਦੇਸ਼ਾਂ ਤੋਂ ਘੱਟੋ ਘੱਟ 243 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਕੇਸਾਂ ਦੀ ਕੁੱਲ ਗਿਣਤੀ 1000 ਹੋ ਗਈ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਹਨ ਜਿਹਨਾਂ ਵਿਚ ਕੋਰੋਨਾ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ।

ਚੀਨ ਦੇ ਸੁਈਫੇਨਹੇ ਵਿਚ ਨਵੇਂ ਹਸਪਤਾਲ ਵਿਚ 580 ਬੈੱਡ ਹਨ। ਇਸ ਵਿਚੋਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਆਈਸੋਲੇਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 70 ਹਜ਼ਾਰ ਦੀ ਆਬਾਦੀ ਵਾਲੇ ਸੁਈਫੇਨਹੇ ਸ਼ਹਿਰ ਵਿਚ ਚੀਨ ਨੇ ਪੂਰੀ ਤਰ੍ਹਾਂ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਬੀਜਿੰਗ ਮਾਹਰਾਂ ਨੇ ਰੂਸ ਦੇ ਬਾਰਡਰ 'ਤੇ ਸਥਿਤ ਸੁਈਫੇਨਹੇ ਸ਼ਹਿਰ ਵਿਚ ਇਕ ਅਸਥਾਈ ਲੈਬ ਵੀ ਸਥਾਪਤ ਕੀਤੀ ਹੈ।

ਇਸ ਲੈਬ ਵਿਚ ਰੋਜ਼ਾਨਾ 1000 ਟੈਸਟ ਹੋ ਸਕਦੇ ਹਨ। ਦਸ ਦਈਏ ਕਿ ਕੋਰਾਨਾ ਵਾਇਰਸ ਦੇ ਮਰੀਜ਼ ਜਿਹਨਾਂ ਵਿਚ ਕੋਰੋਨਾ ਦੇ ਲੱਛਣ ਵਿਖਾਈ ਨਹੀਂ ਦੇ ਰਹੇ ਉਹਨਾਂ ਵਿੱਚ ਵੀ ਹੋਰ ਲੋਕਾਂ ਵਿੱਚ ਵਾਇਰਸ ਫੈਲਣ ਦਾ ਖਤਰਾ ਹੁੰਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।