ਤਾਲਾਬੰਦੀ ਵਧਾਉਣ ਨਾਲ ਗ਼ਰੀਬਾਂ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਣਗੀਆਂ : ਸੀਪੀਐਮ
ਸੀਪੀਐਮ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਸਿੱਝਣ ਲਈ ਤਾਲਾਬੰਦੀ ਦੀ ਮਿਆਦ ਨੂੰ ਤਿੰਨ ਮਈ ਤਕ ਵਧਾਉਣ ਨਾਲ ਸਮਾਜ ਦੇ ਹਾਸ਼ੀਏ 'ਤੇ ਪਏ ਗ਼ਰੀਬਾਂ ਦੀਆਂ
ਨਵੀਂ ਦਿੱਲੀ, 14 ਅਪ੍ਰੈਲ : ਸੀਪੀਐਮ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਸਿੱਝਣ ਲਈ ਤਾਲਾਬੰਦੀ ਦੀ ਮਿਆਦ ਨੂੰ ਤਿੰਨ ਮਈ ਤਕ ਵਧਾਉਣ ਨਾਲ ਸਮਾਜ ਦੇ ਹਾਸ਼ੀਏ 'ਤੇ ਪਏ ਗ਼ਰੀਬਾਂ ਦੀਆਂ ਦੁਸ਼ਵਾਰੀਆਂ ਹੋਰ ਵਧਣਗੀਆਂ। ਉਨ੍ਹਾਂ ਸਰਕਾਰ 'ਤੇ ਇਸ ਸਮੇਂ ਦੌਰਾਨ ਸਾਧਨਹੀਣ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੋਈ ਠੋਸ ਕਾਰਜਯੋਜਨਾ ਪੇਸ਼ ਨਾ ਕਰਨ ਦਾ ਦੋਸ਼ ਲਾਇਆ।
ਪਾਰਟੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਤਾਲਾਬੰਦੀ ਦੇ ਸ਼ੁਰੂਆਤੀ ਤਿੰਨ ਹਫ਼ਤਿਆਂ ਦੌਰਾਨ ਗ਼ਰੀਬਾਂ ਨੂੰ ਵਿਆਪਕ ਪੱਧਰ 'ਤੇ ਭੋਜਨ ਅਤੇ ਰਹਿਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਆਮਦਨ ਕਰ ਨਾ ਦੇਣ ਵਾਲੇ ਪਰਵਾਰਾਂ ਨੂੰ 7500 ਰੁਪਏ ਦੀ ਇਕਮੁਸ਼ਤ ਰਕਮ ਫ਼ੌਰੀ ਤੌਰ 'ਤੇ ਦੇਣ ਅਤੇ ਸਾਰੇ ਲੋੜਵੰਦਾਂ ਨੂੰ ਮੁਫ਼ਤ ਅਨਾਜ ਦੇਣ ਦੀ ਮੰਗ ਕੀਤੀ। ਪਾਰਟੀ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਇਸ ਔਖੇ ਸਮੇਂ ਵਿਚ ਭੁੱਖ ਨਾਲ ਕਿਸੇ ਦੀ ਮੌਤ ਨਾ ਹੋਵੇ। (ਏਜੰਸੀ)