ਬਜ਼ੁਰਗ ਨੇ 130 ਕਿਲੋਮੀਟਰ ਦਾ ਪੈਂਡਾ ਕੀਤਾ ਤੈਅ, ਕੈਂਸਰ ਪੀੜਤ ਪਤਨੀ ਨੂੰ ਪਹੁੰਚਾਇਆ ਹਸਪਤਾਲ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ। ਪੀਐੱਮ ਮੋਦੀ ਨੇ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਚਲਦੇ ਇਕ 65 ਸਾਲਾ ਦਿਹਾੜੀਦਾਰ
ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ। ਪੀਐੱਮ ਮੋਦੀ ਨੇ ਲੌਕਡਾਊਨ 3 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਚਲਦੇ ਇਕ 65 ਸਾਲਾ ਦਿਹਾੜੀਦਾਰ ਵਿਅਕਤੀ ਨੇ ਆਪਣੀ ਕੈਂਸਰ ਪੀੜਤ ਪਤਨੀ ਦੇ ਇਲਾਜ ਲਈ ਉਸ ਨੂੰ 130 ਕਿਲੋਮੀਟਰ ਦੂਰ ਸਾਈਕਲ 'ਤੇ ਬੈਠਾ ਕੇ ਇਸ ਮਸ਼ਹੂਰ ਹਸਪਤਾਲ ਜੇਆਈਪੀ ਐੱਮਈਆਰ ਪਹੁੰਚਾਇਆ।
ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਕਸਬਾ ਕੁੰਬਾਕੋਨਮ ਦਾ ਰਹਿਣ ਵਾਲਾ 65 ਸਾਲਾ ਅਰੀਵੜਗਨ ਆਪਣੀ ਕੈਂਸਰ ਪੀੜਤ ਪਤਨੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਸਾਈਕਲ ’ਤੇ ਬਿਠਾ ਕੇ 130 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਹਸਪਤਾਲ ਪਹੁੰਚਿਆ। ਉਸ ਨੇ ਇਹ ਰਸਤਾ ਕਰੀਬ 12 ਘੰਟਿਆਂ ਵਿਚ ਤੈਅ ਕੀਤਾ ਅਤੇ ਰਸਤੇ 'ਚ ਉਹ ਸਿਰਫ਼ ਚਾਹ ਪੀਣ ਜਾਂ ਕੁਝ ਖਾਣ ਲਈ ਰੁਕਿਆ। ਲੌਕਡਾਊਨ ਕਾਰਨ ਅੰਤਰਰਾਜੀ ਬੱਸ ਸੇਵਾ ਬੰਦ ਹੈ ਅਤੇ ਉਸ ਕੋਲ ਕਿਰਾਏ ’ਤੇ ਟੈਕਸੀ ਕਰਨ ਲਈ ਪੈਸੇ ਨਹੀਂ ਸਨ।
ਹਸਪਤਾਲ ਸਟਾਫ਼ ਨੇ ਅਰੀਵੜਗਨ ਦੇ ਇਰਾਦੇ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਸ ਦਾ ਆਪਣੀ ਪਤਨੀ ਲਈ ਪਿਆਰ ਦੇਖ ਕੇ ਹੈਰਾਨ ਰਹਿ ਗਏ। ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਮੁਸੀਬਤ ਵਿਚ ਹੈ। ਜੇਕਰ ਕਿਸੇ ਨੂੰ ਇਸ ਵਾਇਰਸ ਨਾਲ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ, ਤਾਂ ਉਹ ਦੇਸ਼ ਅਮਰੀਕਾ ਹੈ। ਹੁਣ ਤੱਕ 6 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਬਿਮਾਰ ਹੋ ਚੁੱਕੇ ਹਨ। ਹਾਲਾਂਕਿ, 25,900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹ ਵੀ ਉਦੋਂ ਜਦੋਂ ਸੰਯੁਕਤ ਰਾਜ ਕਿਸੇ ਮਹਾਂਮਾਰੀ ਨਾਲ ਲੜਨ ਲਈ ਪਿਛਲੇ ਸਾਲ ਵਿਸ਼ਵ ਦੇ ਸਿਖਰ ਤੇ ਸੀ।