ਕੀ ਪੀਐਮ ਮੋਦੀ ਲੋਕਾਂ ਨੂੰ ਦੇ ਰਹੇ ਹਨ 15000? ਪੜ੍ਹੋ ਪੂਰੀ ਖ਼ਬਰ…

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਕਾਰਨ ਜਾਰੀ ਕੀਤੇ ਗਏ ਲਾਕਡਾਊਨ ਦੌਰਾਨ ਜਦਕਿ...

PM Narendra Modi Lockdown india Corona Virus

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੁੰ ਦੇਖਦੇ ਹੋਏ ਦੇਸ਼ ਵਿਚ ਲਾਕਡਾਊਨ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਲਾਕਡਾਊਨ ਨੂੰ ਵਧਾ ਕੇ 3 ਮਈ 2020 ਤਕ ਕਰਨ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹੁਣ ਤਕ ਲਾਕਡਾਊਨ ਦਾ ਪਾਲਣ ਕੀਤਾ ਸੀ ਅੱਗੇ ਵੀ ਇਸੇ ਤਰ੍ਹਾਂ ਹੀ ਕਰਨਾ ਹੋਵੇਗਾ।

ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਜ਼ਰੂਰੀ ਚੀਜ਼ਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਉਹਨਾਂ ਕਿਹਾ ਕਿ ਇਹ ਆਗਿਆ ਸ਼ਰਤਾਂ ਰਹਿਤ ਹੋਵੇਗੀ ਅਤੇ ਬਾਹਰ ਨਿਕਲਣ ਲਈ ਪੂਰੀ ਪੁੱਛਗਿਛ ਹੋਵੇਗੀ। ਉੱਥੇ ਹੀ ਸੋਸ਼ਲ ਮੀਡੀਆ ਤੇ ਪੀਐਮ ਮੋਦੀ ਦੇ ਨਾਮ ਨਾਲ ਇਕ ਮੈਸੇਜ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ।

ਇਹ ਮੈਸੇਜ ਹੋ ਰਿਹਾ ਹੈ ਵਾਇਰਲ:

ਕੋਰੋਨਾ ਵਾਇਰਸ ਕਾਰਨ ਜਾਰੀ ਕੀਤੇ ਗਏ ਲਾਕਡਾਊਨ ਦੌਰਾਨ ਜਦਕਿ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਹਨ ਅਜਿਹੇ ਵਿਚ ਇਕ ਸੁਨੇਹਾ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਭਾਰਤੀਆਂ ਨੂੰ 15000 ਰੁਪਏ ਦੇ ਰਹੇ ਹਨ।

ਇਸ ਤੋਂ ਇਲਾਵਾ ਇਸ ਮੈਸੇਜ ਨਾਲ ਜੁੜਿਆ ਇਕ ਲਿੰਕ ਵੀ  ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਤੇ ਕਲਿੱਕ ਕਰਨ ਤੇ ਇਹ ਤੁਹਾਡਾ ਨਾਮ, ਫੋਨ ਨੰਬਰ, ਪਤਾ ਅਤੇ ਪਿੰਨ ਕੋਡ ਦੇ ਨਾਲ ਨਾਲ ਇਕ ਫਾਰਮ ਭਰਨ ਲਈ ਹਦਾਇਤ ਦੇਵੇਗਾ।

ਇਹ ਵੀ ਕੀਤਾ ਜਾ ਰਿਹਾ ਹੈ ਦਾਅਵਾ:

ਇਸ ਮੈਸੇਜ ਵਿਚ ਅੱਗੇ ਲਿਖਿਆ ਹੈ ਕਿ ਇਸ ਫਾਰਮ ਨੂੰ ਭਰੋ ਅਤੇ ਅਪਣੇ 15,000 ਰੁਪਏ ਪ੍ਰਾਪਤ ਕਰਨ ਲਈ ਦਾਅਵਾ ਕਰੋ। ਇਸ ਮੈਸੇਜ ਵਿਚ ਟਿਕਰ ਵੀ ਜਿਸ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਕ ਲੱਖ ਤੋਂ ਵਧ ਲੋਕ ਇਸ ਦਾ ਲਾਭ ਲੈ ਚੁੱਕੇ ਹਨ। ਲਿੰਕ ਨੂੰ pm15000rs.blogspot.com ਵੈਬਸਾਈਟ ਨਾਮ ਦਿੱਤਾ ਗਿਆ ਹੈ।

ਜਾਣੋਂ, ਕੀ ਹੈ ਸੱਚਾਈ:

ਦਸ ਦਈਏ ਕਿ ਸਰਕਾਰ ਵੱਲੋਂ ਇਹ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਬਿਲਕੁੱਲ ਹੀ ਫਰਜ਼ੀ ਹੈ ਅਤੇ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਦੇਸ਼ ਨੂੰ ਅਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕੋਈ ਐਲਾਨ ਨਹੀਂ ਕੀਤਾ। ਉਹਨਾਂ ਨੇ ਕੇਵਲ 3 ਮਈ ਤਕ ਲਾਕਡਾਊਨ ਵਧਾਇਆ ਹੈ। ਇਸ ਤੋਂ ਇਲਾਵਾ ਜਾਂਚ ਕੀਤੇ ਗਏ ਸਾਰੇ ਸੂਤਰਾਂ ਨੇ ਕਿਹਾ ਕਿ ਇਹ ਨਕਲੀ ਖ਼ਬਰ ਹੈ ਅਤੇ ਜਿਹੜੀ ਵੈਬਸਾਈਟ ਤੇ ਲਿੰਕ ਦਿੱਤਾ ਗਿਆ ਹੈ ਉਹ ਵੀ ਨਕਲੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।