ਜੀ.ਐਚ.ਪੀ.ਐਸ ਸ਼ਾਹਦਰਾ ਵਿਖੇ ਬੱਚਿਆਂ ਦੀ ਵਿਸ਼ਾ ਆਧਾਰਤ ਕਲਾਸਾਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਚੇਅਰਮੈਨ ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਦੀ ਸਰਪ੍ਰਸਤੀ ਹੇਠ ਸਕੂਲ ਦੇ

File photo

ਨਵੀਂ ਦਿੱਲੀ, 14  ਅਪ੍ਰੈਲ (ਸੁਖਰਾਜ ਸਿੰਘ): ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਚੇਅਰਮੈਨ ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਦੀ ਸਰਪ੍ਰਸਤੀ ਹੇਠ ਸਕੂਲ ਦੇ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਕਰਕੇ ਲਾਕ ਡਾਊਨ ਦੇ ਹਾਲਾਤਾਂ ਦੌਰਾਨ ਘਰਾਂ 'ਚ ਰਹਿਣ ਵਾਲੇ ਵਿਦਿਆਰਥੀਆਂ ਲਈ ਜਿੱਥੇ ਸਕੂਲੀ ਅਧਿਆਪਕਾਂ ਵੱਲੋਂ ਬੱਚਿਆਂ ਦੀ ਵਿਸ਼ੇ ਆਧਾਰਤ ਆਨਲਾਈਨ ਕਲਾਸਾਂ ਲਈਆਂ ਜਾ ਰਹੀਆਂ ਹਨ।

ਇਨ੍ਹਾਂ ਕਲਾਸਾਂ ਦੇ ਨਾਲ ਹੀ ਪ੍ਰਬੰਧਕਾਂ ਤੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਲਈ ਗਤੀਵਿਧੀ ਅਧਾਰਤ ਕਿਰਿਆਵਾਂ ਕਰਾਉਣ ਦਾ ਉਪਾਲਾ ਕੀਤਾ ਗਿਆ। ਜਿਸ ਦੇ ਤਹਿਤ ਪਹਿਲੇ ਪੜਾਅ 'ਚ ਪ੍ਰਾਇਮਰੀ ਤੇ ਮਿਡਲ ਜਮਾਤ ਦੇ ਵਿਦਿਆਰਥੀਆਂ ਦੇ 'ਆਨ ਲਾਈਨ ਲੇਖ ਮੁਕਾਬਲੇ' ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਲੇਖ ਮੁਕਾਬਲਿਆਂ 'ਚ ਪ੍ਰੀ ਨਰਸਰੀ ਤੇ ਨਰਸਰੀ ਜਮਾਤ ਲਈ 'ਕੋਰੋਨਾ ਤੋਂ ਧਰਤੀ ਨੂੰ ਬਚਾਓ' ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ 'ਚੰਗੀਆਂ ਆਦਤਾਂ ਅਪਨਾਉ ਤੇ ਕੋਰੋਨਾ ਰੋਕੋ' ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ 'ਲਾਕ ਡਾਊਨ ਦੌਰਾਨ ਮੇਰਾ ਰੋਜਾਨਾਂ ਦੇ ਕਾਰਜ' ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਸਯੁੰਕਤ ਪਰਵਾਰ ਦੇ ਲਾਭ' ਅਤੇ ਮਿਡਲ ਪੱਧਰ ਦੀਆਂ ਜਮਾਤਾਂ ਲਈ 'ਕੋਰੋਨਾ ਤੋਂ ਬਾਅਦ ਦਾ ਭਵਿੱਖ' ਵਰਗੇ ਵਿਸ਼ਿਆਂ ਤੇ 100, 120 ਤੇ 150 ਸ਼ਬਦਾਂ ਵਿੱਚ ਆਪਣੇ ਵਿਚਾਰ ਲਿਖ ਕੇ ਸਕੂਲ ਦੀ ਮੇਲ ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਭੇਜਣ ਲਈ ਕਿਹਾ ਗਿਆ।

ਚੇਅਰਮੈਨ ਕੁਲਵੰਤ ਸਿੰਘ ਬਾਠ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਤੇ ਸਿਰਫ਼ ਪੁਸਤਕਾਂ ਦਾ ਬੋਝ ਨਾ ਪਾਇਆ ਜਾਵੇ ਬਲਕਿ ਉਨ੍ਹਾਂ ਨੂੰ ਗਤੀਵਿਧੀਆਂ ਰਾਹੀਂ ਆਪਣੇ ਆਲੇ-ਦੁਆਲੇ ਦੀਆਂ ਘਟਨਾਵਾਂ ਬਾਰੇ ਵੀ ਸਿੱਖਣ ਦਾ ਮੌਕਾ ਦਿੱਤਾ ਜਾਵੇ। ਪ੍ਰਿੰਸੀਪਲ ਸਤਬੀਰ ਸਿੰਘ ਦਾ ਮੰਨਣਾ ਹੈ ਕਿ ਵਿਦਿਆਰਥੀ ਜਿੱਥੇ ਪਾਠ ਪੁਸਤਕਾਂ ਨਾਲ ਸਿੱਖਦੇ ਹਨ ਉਥੇ ਹੀ ਉਨ੍ਹਾਂ ਦੇ ਮਾਨਸਿਕ ਵਿਕਾਸ 'ਚ ਗਤੀਵਿਧੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸਕੂਲ ਪ੍ਰਬੰਧਕ ਵਲੋਂ ਵਿਦਿਆਰਥੀਆਂ ਦੀ ਬੇਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਮਾਪਿਆਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।