ਜੰਮੂ ਪੁਲਿਸ ਦੀ ਵਿਲੱਖਣ ਪਹਿਲ, ਭੋਜਨ ਬਣਾ ਕੇ ਲੋੜਵੰਦ ਤਕ ਪਹੁੰਚਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਕਰਮਚਾਰੀ ਨੂੰ ਅਕਸਰ ਹੱਥਾਂ ਵਿਚ ਹਥਿਆਰਾਂ ਅਤੇ ਡੰਡਿਆਂ  ਨਾਲ ਡਿਊਟੀ ਦਿੰਦੇ ਤਾਂ ਵੇਖਿਆ ਹੋਵੇਗਾ ਪਰ ਤਾਲਾਬੰਦੀ ਦੌਰਾਨ ਜੰਮੂ ਵਿਚ ਪੁਲਿਸ

File photo

ਜੰਮੂ, 14 ਅਪ੍ਰੈਲ (ਸਰਬਜੀਤ  ਸਿੰਘ): ਪੁਲਿਸ ਕਰਮਚਾਰੀ ਨੂੰ ਅਕਸਰ ਹੱਥਾਂ ਵਿਚ ਹਥਿਆਰਾਂ ਅਤੇ ਡੰਡਿਆਂ  ਨਾਲ ਡਿਊਟੀ ਦਿੰਦੇ ਤਾਂ ਵੇਖਿਆ ਹੋਵੇਗਾ ਪਰ ਤਾਲਾਬੰਦੀ ਦੌਰਾਨ ਜੰਮੂ ਵਿਚ ਪੁਲਿਸ ਮੁਲਾਜ਼ਮਾਂ ਦਾ ਇਕ ਵਖਰਾ ਰੂਪ ਦੇਖਣ ਨੂੰ ਮਿਲਿਆ। ਤਾਲਾਬੰਦੀ ਦੌਰਾਨ ਜੰਮੂ ਵਿਚ ਪੁਲਿਸ ਮੁਲਾਜ਼ਮ ਗਰੀਬਾਂ ਦੀ ਸਹਾਇਤਾ ਲਈ ਚਕਲਾ, ਵੇਲਣਾ ਫੜ ਕੇ ਪੂੜੀਆਂ ਤਲਦੇ ਨਜ਼ਰ ਆਏ।

ਜੰਮੂ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਕੁੱਝ ਮੀਟਰ ਦੀ ਦੂਰੀ 'ਤੇ ਕਾਨਾਚਕ ਪੁਲਿਸ ਸਟੇਸ਼ਨ ਵਿਚ ਤਾਇਨਾਤ ਪੁਲਿਸ ਕਰਮਚਾਰੀ ਇਨ੍ਹਾਂ ਦਿਨੀਂ ਅਪਣੀ ਡਿਉਟੀ ਦੌਰਾਨ ਰਸੋਈ ਵੀ ਸਾਂਭ ਰਹੇ ਹਨ। ਜੰਮੂ ਸ਼ਹਿਰ ਤੋਂ ਬਾਹਰ ਆਉਣ ਵਾਲੇ ਇਸ ਥਾਣੇ ਵਿਚ ਕਮਿਉਂਨਿਟੀ ਰਸੋਈ ਬਣਾਈ ਗਈ ਹੈ, ਜਿਥੇ ਸਫ਼ਾਈ ਅਤੇ ਸਮਾਜਕ ਦੂਰੀਆਂ ਨੂੰ ਧਿਆਨ ਵਿਚ ਰਖਦਿਆਂ ਲੋੜਵੰਦਾਂ ਲਈ ਭੋਜਨ ਤਿਆਰ ਕੀਤਾ ਜਾ ਰਿਹਾ ਹੈ।

ਦਰਅਸਲ ਜੰਮੂ ਪੁਲਿਸ ਨੇ ਲਾਕਡਾਊਨ ਦੌਰਾਨ ਲੋੜਵੰਦਾਂ ਨੂੰ ਭੋਜਨ ਪਹੁੰਚਾਉਣ ਲਈ ਆਪ੍ਰੇਸ਼ਨ ਕੇਅਰ ਦੀ ਸ਼ੁਰੂਆਤ ਕੀਤੀ ਹੈ, ਜਿਸ ਕਾਰਨ ਇਹ ਕਮਿਉਂਨਿਟੀ ਰਸੋਈ ਹੁਣ ਕਨਾਚਕ ਥਾਣੇ ਵਿਚ ਬਣਾਈ ਗਈ ਹੈ, ਜਿਥੇ ਸਰਹੱਦ ਨੇੜੇ ਰਹਿੰਦੇ ਲੋੜਵੰਦ ਪਰਵਾਰਾਂ ਦੀ ਸੇਵਾ ਲਈ ਇਥੇ ਭੋਜਨ ਬਣਾਇਆ ਜਾ ਰਿਹਾ ਹੈ। ਪੁਲਿਸ ਦੇ ਇਕ ਸੀਨੀਆਰ  ਅਧਿਕਾਰੀ ਨੇ ਦਸਿਆ  ਕਿ ਜੰਮੂ ਪੁਲਿਸ ਲੋੜਵੰਦਾਂ  ਨੂੰ ਭੋਜਨ ਪਹੁੰਚਾਉਣ ਲਈ ਵੱਖ ਵੱਖ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਨ੍ਹਾਂ  ਯਤਨਾਂ  ਵਿਚ ਕਮਿਉਂਨਿਟੀ ਰਸੋਈ ਦੀ ਇਕ ਨਵੀਂ ਪਹਿਲ ਕੀਤੀ ਗਈ ਹੈ।

ਇਸ ਉਪਰਾਲੇ ਸਦਕਾ ਉਹ ਖੇਤਰ ਵਿਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਸਾਫ਼ ਅਤੇ ਸਿਹਤਮੰਦ ਭੋਜਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਬਹੁਤ ਸਾਰੇ ਪਰਵਾਰਾਂ  ਨੂੰ ਸੁੱਕਾ ਰਾਸ਼ਨ ਦਿਤਾ ਗਿਆ ਸੀ ਪਰ ਇਨ੍ਹਾਂ ਪਰਵਾਰਾਂ  ਨੂੰ ਖਾਣਾ ਪਕਾਉਣ ਲਈ ਲੋੜੀਂਦੀ ਗੈਸ ਜਾਂ  ਲੱਕੜ ਕਾਰਨ ਖਾਣਾ ਤਿਆਰ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ
ਕਰਨਾ ਪੈ ਰਿਹਾ ਹੈ।