Corona Case
ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ ਹੁਣ ਤਕ ਦੇ ਸੱਭ ਤੋਂ ਵੱਧ 2,00,739 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਬੁਧਵਾਰ ਦੇ ਅੰਕੜਿਆਂ ਮੁਤਾਬਕ ਲਾਗ ਦੇ ਕੁਲ ਮਾਮਲੇ 1,40,74,564 ਹੋ ਗਏ ਹਨ ਜਦਕਿ 14 ਲੱਖ ਤੋਂ ਵੱਧ ਲੋਕ ਹਾਲੇ ਵੀ ਲਾਗ ਦੀ ਚਪੇਟ ਵਿਚ ਹਨ।
ਮੰਤਰਾਲੇ ਦੇ ਸਵੇਰੇ ਦੇ ਅੰਕੜਿਆਂ ਮੁਤਾਬਕ ਬੀਤੇ 24 ਘੰਟੇ ’ਚ 1,038 ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 1,73,123 ਹੋ ਗਈ ਹੈ ਜੋ 18 ਅਕਤੂਬਰ 2020 ਦੇ ਬਾਅਦ ਸੱਭ ਤੋਂ ਵੱਧ ਹੈ। ਲਾਗਤਾਰ 36ਵੇਂ ਦਿਨ ਮਾਮਲਿਆਂ ’ਚ ਵਾਧਾ ਦੇਖਿਆ ਗਿਆ ਹੈ ਅਤੇ ਲਾਗ ਪੀੜਤ ਲੋਕਾਂ ਦੀ ਗਿਣਤੀ 14,71,877 ਹੋ ਗਈ ਹੈ।
ਇਸ ਤੋਂ ਪਹਿਲਾਂ 12 ਫ਼ਰਵਰੀ ਨੂੰ ਪੀੜਤ ਲੋਕਾਂ ਦੀ ਸੱਭ ਤੋਂ ਘੱਟ ਗਿਣਤੀ 1,35,926 ਸੀ ਅਤੇ 18 ਸਤੰਬਰ 2020 ਨੂੰ ਸੱਭ ਤੋਂ ਵੱਧ 10,17,754 ਸੀ। ਅੰਕੜਿਆਂ ਮੁਤਾਬਕ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਗਿਣਤੀ 1,24,29,564 ਹੋ ਗਈ ਹੈ।