ਦਿੱਲੀ 'ਚ ਪੱਛਮ ਪੁਰੀ ਦੀਆਂ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਕੇ 'ਤੇ ਪਹੁੰਚੀਆਂ 26 ਅੱਗ ਬੁਝਾਊ ਗੱਡੀਆਂ

Terrible fire engulfs West Puri slums in Delhi

 ਨਵੀਂ ਦਿੱਲੀ: ਦਿੱਲੀ ਦੇ ਪੱਛਮ ਪੁਰੀ ਵਿਚ ਬੁੱਧਵਾਰ ਰਾਤ ਸ਼ਹੀਦ ਭਗਤ ਸਿੰਘ ਕੈਂਪ ਵਿਖੇ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਈ ਝੁੱਗੀਆਂ ਜਲ ਕੇ  ਰਾਖ ਹੋ ਗਈਆਂ। ਦਿੱਲੀ ਫਾਇਰ ਸਰਵਿਸ ਦੇ ਡਿਵੀਜ਼ਨਲ ਅਧਿਕਾਰੀ ਐਸ ਕੇ ਦੂਆ ਨੇ ਕਿਹਾ, “ਬੁੱਧਵਾਰ ਰਾਤ 9:55 ਵਜੇ ਇੱਕ ਫੋਨ ਆਇਆ ਅਤੇ ਅੱਗ ਉੱਤੇ ਕਾਬੂ ਪਾਉਣ ਲਈ 26 ਫਾਇਰ ਇੰਜਨ ਭੇਜੇ ਗਏ। ਅੱਗ 'ਤੇ ਹੁਣ ਕਾਬੂ ਪਾਇਆ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ” 

 

 

ਬੁੱਧਵਾਰ ਨੂੰ ਹੀ ਦਿੱਲੀ ਦੇ ਆਈਟੀਓ ਵਿਖੇ ਕੇਂਦਰੀ ਮਾਲ ਭਵਨ ਦੀ ਚੌਥੀ ਮੰਜ਼ਲ ‘ਤੇ ਅੱਗ ਲੱਗ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ 14 ਅੱਗ ਬੁਝਾਉਣ ਵਾਲੇ ਵਾਹਨ ਰਵਾਨਾ ਕੀਤੇ ਗਏ ਅਤੇ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਵਿਭਾਗ ਨੂੰ ਸ਼ਾਮ 6.30 ਵਜੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ।