ਰਾਏਗੜ੍ਹ: ਮਹਾਰਾਸ਼ਟਰ ਦੇ ਰਾਏਗੜ੍ਹ ਦੇ ਖੋਪਲੀ ਇਲਾਕੇ ਵਿੱਚ ਇੱਕ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ 12 ਦੀ ਮੌਤ ਹੋ ਗਈ, ਜਦਕਿ 25 ਲੋਕ ਜ਼ਖਮੀ ਹੋ ਗਏ। ਬੱਸ ਵਿੱਚ 40 ਯਾਤਰੀ ਸਵਾਰ ਸਨ। ਹੁਣ ਤੱਕ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀ ਦੇ ਜ਼ਰੀਏ 25 ਨੂੰ ਬਚਾਇਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: 50 ਸਾਲ ਐਥਲੀਟ ਨੇ 500 ਦਿਨਾਂ ਤੱਕ 230 ਫੁੱਟ ਗੁਫਾ ਵਿੱਚ ਇਕੱਲੀ ਰਹਿਣ ਦਾ ਬਣਾਇਆ ਰਿਕਾਰਡ
ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਖੰਡਾਲਾ ਅਤੇ ਖੋਪਲੀ ਦੇ ਵਿਚਕਾਰ ਪੁਰਾਣੇ ਰਾਸ਼ਟਰੀ ਰਾਜਮਾਰਗ 'ਤੇ ਸ਼ਿੰਗਰੋਬਾ ਘਾਟ ਤੋਂ ਉਤਰਦੇ ਸਮੇਂ ਵਾਪਰਿਆ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਬੱਸ ਪੁਣੇ ਤੋਂ ਮੁੰਬਈ ਜਾ ਰਹੀ ਸੀ।
ਇਹ ਵੀ ਪੜ੍ਹੋ: ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ, ਪਾਣੀ 'ਚ ਰੁੜ੍ਹੇ ਤਿੰਨ ਦੋਸਤ
ਹਾਦਸੇ ਦੀ ਸੂਚਨਾ ਮਿਲਦੇ ਹੀ ਬੋਰ ਘਾਟ ਪੁਲਿਸ, ਖੋਪਲੀ ਪੁਲਿਸ ਅਤੇ ਸਥਾਨਕ ਲੋਕ ਮਦਦ ਲਈ ਅੱਗੇ ਆਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਖੋਪਲੀ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।