ਦਿੱਲੀ 'ਚ ਵੱਡੀ ਵਾਰਦਾਤ : ਦਫ਼ਤਰ 'ਚ ਬੈਠੇ ਭਾਜਪਾ ਆਗੂ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

photo

 

ਨਵੀਂ ਦਿੱਲੀ :ਦਿੱਲੀ ’ਚ ਇਕ ਵੱਡੀ ਵਾਰਦਾਤ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਅੰਜਾਮ ਦਿੱਤਾ ਹੈ। ਭਾਜਪਾ ਦੇ ਸੀਨੀਅਰ ਨੇਤਾ ਸੁਰਿੰਦਰ ਮਟਿਆਲਾ ਦੀ ਬਿੰਦਾਪੁਰ ਥਾਣਾ ਖੇਤਰ 'ਚ ਸਥਿਤ ਮਟਿਆਲਾ 'ਚ ਉਨ੍ਹਾਂ ਦੇ ਦਫਤਰ 'ਚ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਗੋਲੀਬਾਰੀ ਕਰਨ ਤੋਂ ਬਾਅਦ ਬਦਮਾਸ਼ ਮੌਕੇ ਤੋਂ ਪੈਦਲ ਹੀ ਫ਼ਰਾਰ ਹੋ ਗਏ।

ਥਾਣਾ ਬਿੰਦਾਪੁਰ ਪੁਲਿਸ ਨੇ ਕਤਲ ਦੀ ਧਾਰਾ ਤਹਿਤ ਐਫਆਈਆਰ ਦਰਜ ਕਰਕੇ ਗੋਲੀ ਚਲਾਉਣ ਵਾਲੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਵਾਪਰੀ।

ਜਾਣਕਾਰੀ ਮੁਤਾਬਕ ਸੁਰਿੰਦਰ ਆਪਣੇ ਇਕ ਰਿਸ਼ਤੇਦਾਰ ਅਤੇ ਦਫਤਰ ਸਹਾਇਕ ਨਾਲ ਮੇਨ ਮਟਿਆਲਾ ਰੋਡ 'ਤੇ ਸਥਿਤ ਆਪਣੇ ਦਫਤਰ 'ਚ ਬੈਠਾ ਟੀ.ਵੀ ਦੇਖ ਰਿਹਾ ਸੀ। ਉਹ ਆਪਣੇ ਦਫ਼ਤਰ ਦੀ ਕੁਰਸੀ 'ਤੇ ਬੈਠਾ ਸੀ। ਬਾਕੀ ਦੋ ਵਿਅਕਤੀਆਂ ਵਿੱਚੋਂ ਇੱਕ ਉਸ ਦੇ ਖੱਬੇ ਪਾਸੇ ਅਤੇ ਦੂਜਾ ਉਸ ਦੇ ਸੱਜੇ ਪਾਸੇ ਬੈਠਾ ਸੀ।
ਇਸ ਦੌਰਾਨ ਦੋ ਵਿਅਕਤੀਆਂ ਨੇ ਦਫ਼ਤਰ ਦੇ ਮੁੱਖ ਗੇਟ ’ਤੇ ਲੱਗੇ ਸ਼ੀਸ਼ੇ ਦੇ ਤਾਲੇ ਖੋਲ੍ਹ ਦਿੱਤੇ। ਦਰਵਾਜ਼ਾ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਗਿਆ ਅਤੇ ਸਿਰਫ ਇੰਨਾ ਹੀ ਖੋਲ੍ਹਿਆ ਗਿਆ ਕਿ ਬਦਮਾਸ਼ਾਂ ਦੇ ਦੋਵੇਂ ਹੱਥ ਅਤੇ ਪਿਸਤੌਲ ਅੰਦਰ ਦਾਖਲ ਹੋ ਗਏ। ਇਸ ਤੋਂ ਬਾਅਦ ਦੋਵਾਂ ਬਦਮਾਸ਼ਾਂ ਨੇ ਸੁਰਿੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਦਿੱਤੀਆਂ।

ਕਰੀਬ ਪੰਜ ਗੋਲੀਆਂ ਉਸ ਨੂੰ ਲੱਗੀਆਂ। ਜਦੋਂ ਬਦਮਾਸ਼ਾਂ ਨੂੰ ਲੱਗਾ ਕਿ ਸੁਰਿੰਦਰ ਦੀ ਮੌਤ ਹੋ ਗਈ ਹੈ ਤਾਂ ਦੋਵੇਂ ਪੈਦਲ ਹੀ ਮਟਿਆਲਾ ਚੌਂਕੀ ਵੱਲ ਰਵਾਨਾ ਹੋ ਗਏ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕੋਈ ਸਾਥੀ ਮੌਕੇ ਤੋਂ ਥੋੜ੍ਹੀ ਦੂਰੀ 'ਤੇ ਪਹਿਲਾਂ ਹੀ ਮੋਟਰਸਾਈਕਲ ਜਾਂ ਕਿਸੇ ਹੋਰ ਵਾਹਨ 'ਤੇ ਸਵਾਰ ਖੜਿਆ ਹੋਵੇਗਾ, ਜਿਸ 'ਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸੇ ਵਾਹਨ 'ਤੇ ਉਹ ਫ਼ਰਾਰ ਹੋ ਗਏ ਹੋਣਗੇ।

ਗੋਲੀ ਲੱਗਣ ਤੋਂ ਬਾਅਦ ਮੌਕੇ 'ਤੇ ਸੁਰਿੰਦਰ ਦੇ ਨਾਲ ਮੌਜੂਦ ਦੋਵਾਂ ਵਿਅਕਤੀਆਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਤੁਰੰਤ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਪਹੁੰਚੇ ਅਤੇ ਸੁਰਿੰਦਰ ਨੂੰ ਦਵਾਰਕਾ ਦੇ ਆਕਾਸ਼ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਪੁਲਿਸ ਸਮੇਤ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਆਕਾਸ਼ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ।