ਪੁਲਵਾਮਾ ਹਮਲਾ ਮੋਦੀ ਸਰਕਾਰ ਦੀ ਲਾਪਰਵਾਹੀ ਕਾਰਨ ਹੋਇਆ: ਸਤਿਆਪਾਲ ਮਲਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'CRPF ਨੇ ਏਅਰ ਕਰਾਫਟ ਮੰਗਿਆ ਸੀ, ਪਰ ਪਰ ਗ੍ਰਹਿ ਮੰਤਰਾਲੇ ਨੇ ਨਹੀਂ ਦਿੱਤਾ'

Satyapal Malik

 

ਨਵੀਂ ਦਿੱਲੀ: ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਨੇ ਕਿਹਾ ਹੈ ਕਿ ਪੁਲਵਾਮਾ ਹਮਲਾ ਮੋਦੀ ਸਰਕਾਰ ਦੀ ਲਾਪਰਵਾਹੀ ਕਾਰਨ ਹੋਇਆ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਸਤਿਆਪਾਲ ਮਲਿਕ ਨੂੰ ਇਸ ਪੂਰੇ ਮਾਮਲੇ 'ਚ ਚੁੱਪ ਰਹਿਣ ਦੀ ਸਲਾਹ ਦਿੱਤੀ ਸੀ।

ਇਹ ਵੀ ਪੜ੍ਹੋ: 50 ਸਾਲ ਐਥਲੀਟ ਨੇ 500 ਦਿਨਾਂ ਤੱਕ 230 ਫੁੱਟ ਗੁਫਾ ਵਿੱਚ ਇਕੱਲੀ ਰਹਿਣ ਦਾ ਬਣਾਇਆ ਰਿਕਾਰਡ

ਸਤਿਆਪਾਲ ਮਲਿਕ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਹੈ। ਸਤਿਆਪਾਲ ਮਲਿਕ ਨੇ ਇਕ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਸੀਆਰਪੀਐਫ ਨੇ ਕਾਫਲੇ ਨੂੰ ਲਿਜਾਣ ਲਈ ਗ੍ਰਹਿ ਮੰਤਰਾਲੇ ਤੋਂ ਪੰਜ ਏਅਰਕਰਾਫਟ ਦੀ ਮੰਗ ਕੀਤੀ ਸੀ ਪਰ ਗ੍ਰਹਿ ਮੰਤਰਾਲੇ ਨੇ ਸੀਆਰਪੀਐਫ ਨੂੰ ਏਅਰਕਰਾਫਟ ਦੇਣ ਦੀ ਮਨਜ਼ੂਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ: ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨਾਂ ਦੀ ਨਹਿਰ 'ਚ ਡਿੱਗੀ ਕਾਰ, ਪਾਣੀ 'ਚ ਰੁੜ੍ਹੇ ਤਿੰਨ ਦੋਸਤ  

ਸੱਤਿਆਪਾਲ ਮਲਿਕ ਨੇ ਕਿਹਾ ਕਿ ਜੇਕਰ ਏਅਰਕਰਾਫਟ ਮਿਲ ਗਿਆ ਹੁੰਦਾ ਤਾਂ ਹਮਲਾ ਨਾ ਹੁੰਦਾ। ਮਲਿਕ ਨੇ ਕਿਹਾ ਕਿ ਹਮਲੇ ਵਾਲੀ ਸ਼ਾਮ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਸੀ ਕਿ ਸਾਡੇ ਕਾਰਨ ਸ਼ਹੀਦਾਂ ਦੀਆਂ ਜਾਨਾਂ ਗਈਆਂ ਹਨ। ਇਸ 'ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ।
ਸੱਤਿਆਪਾਲ ਮਲਿਕ ਨੇ ਕਿਹਾ ਕਿ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ ਜਿਮ ਕਾਰਬੇਟ ਪਾਰਕ ਵਿੱਚ ਸੂਟਿੰਗ ਕਰ ਰਹੇ ਸਨ, ਜਿਵੇਂ ਹੀ ਪੀਐਮ ਮੋਦੀ ਨੂੰ ਇਸ ਹਮਲੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪਾਰਕ ਤੋਂ ਬਾਹਰ ਆ ਕੇ ਸੱਤਿਆਪਾਲ ਮਲਿਕ ਨੂੰ ਢਾਬੇ ਤੋਂ ਬੁਲਾਇਆ ਅਤੇ ਕਿਹਾ ਕਿ ਉਹ ਬਹੁਤ ਉਦਾਸ ਹਨ।

ਇਸ 'ਤੇ ਸੱਤਿਆਪਾਲ ਮਲਿਕ ਨੇ ਪ੍ਰਧਾਨ ਮੰਤਰੀ ਨੂੰ ਸਾਰੀ ਗੱਲ ਦੱਸੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਉਸ ਨੂੰ ਇਸ ਬਾਰੇ ਹੋਰ ਕਿਸੇ ਨੂੰ ਦੱਸਣ ਤੋਂ ਇਨਕਾਰ ਕਰ ਦਿੱਤਾ। ਸਤਿਆਪਾਲ ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੀ ਦੱਸੀ ਪਰ ਡੋਭਾਲ ਨੇ ਉਨ੍ਹਾਂ ਨੂੰ ਵੀ ਚੁੱਪ ਰਹਿਣ ਲਈ ਕਿਹਾ। ਸੱਤਿਆਪਾਲ ਮਲਿਕ ਨੇ ਕਿਹਾ ਕਿ ਜੇਕਰ ਇਹ ਉਨ੍ਹਾਂ ਦੀ ਤਾਕਤ ਵਿੱਚ ਹੁੰਦਾ ਤਾਂ ਉਹ ਸੀਆਰਪੀਐਫ ਨੂੰ ਜਹਾਜ਼ ਮੁਹੱਈਆ ਕਰਵਾ ਦਿੰਦੇ ਕਿਉਂਕਿ ਸਿਰਫ਼ ਪੰਜ ਜਹਾਜ਼ਾਂ ਦੀ ਲੋੜ ਸੀ।