Rahul Gandhi's Helicopter Checked : ਤਾਮਿਲਨਾਡੂ 'ਚ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਲਈ ਗਈ ਤਲਾਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਪ੍ਰੋਗਰਾਮ ਲਈ ਵਾਇਨਾਡ ਜਾ ਰਹੇ ਸਨ ਰਾਹੁਲ ਗਾਂਧੀ

Rahul Gandhi

Rahul Gandhi's Helicopter Checked : ਤਾਮਿਲਨਾਡੂ ਦੇ ਨੀਲਗਿਰੀ 'ਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ। ਪੁਲਿਸ ਨੇ ਦੱਸਿਆ ਕਿ ਹੈਲੀਕਾਪਟਰ ਦੇ ਇੱਥੇ ਉਤਰਨ ਤੋਂ ਬਾਅਦ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਤਲਾਸ਼ੀ ਲਈ। ਰਾਹੁਲ ਕੇਰਲ 'ਚ ਆਪਣੇ ਸੰਸਦੀ ਖੇਤਰ ਵਾਇਨਾਡ ਜਾ ਰਹੇ ਸਨ, ਜਿੱਥੇ ਉਹ ਜਨਤਕ ਰੈਲੀਆਂ ਸਮੇਤ ਕਈ ਚੋਣ ਪ੍ਰਚਾਰ 'ਚ ਹਿੱਸਾ ਲੈਣ ਵਾਲੇ ਹਨ।

 

ਰਾਹੁਲ ਨੇ ਵਾਇਨਾਡ 'ਚ ਕੀਤਾ ਰੋਡ ਸ਼ੋਅ  


ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਸਰਹੱਦੀ ਖੇਤਰ ਨੀਲਗਿਰੀ ਜ਼ਿਲ੍ਹੇ ਵਿੱਚ ਆਰਟਸ ਐਂਡ ਸਾਇੰਸ ਕਾਲਜ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਸੜਕੀ ਰਸਤੇ ਕੇਰਲ ਦੇ ਸੁਲਤਾਨ ਬਥੇਰੀ ਪਹੁੰਚੇ। ਇੱਥੇ ਰਾਹੁਲ ਨੇ ਖੁੱਲ੍ਹੀ ਛੱਤ ਵਾਲੀ ਕਾਰ ਵਿੱਚ ਬੈਠ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਕਬੂਲ ਕੀਤੀਆਂ। ਉਨ੍ਹਾਂ ਦੇ ਰੋਡ ਸ਼ੋਅ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਦੱਸ ਦਈਏ ਕਿ ਵਾਇਨਾਡ ਹਲਕੇ 'ਚ ਉਨ੍ਹਾਂ ਦਾ ਮੁਕਾਬਲਾ ਸੀਪੀਆਈ ਨੇਤਾ ਐਨੀ ਰਾਜਾ ਅਤੇ ਭਾਜਪਾ ਉਮੀਦਵਾਰ ਸੁਰੇਂਦਰਨ ਨਾਲ ਹੋਵੇਗਾ।

 

'ਭਾਰਤ 'ਚ ਸਿਰਫ਼ ਇਕ ਹੀ ਨੇਤਾ ਹੋਣਾ ਚਾਹੀਦਾ ...'


ਰੋਡ ਸ਼ੋਅ ਦੌਰਾਨ ਰਾਹੁਲ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਕਿਹਾ, "ਸਾਡੀ ਲੜਾਈ ਮੁੱਖ ਤੌਰ 'ਤੇ ਆਰਐਸਐਸ ਦੀ ਵਿਚਾਰਧਾਰਾ ਨਾਲ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਇੱਕ ਰਾਸ਼ਟਰ, ਇੱਕ ਚੋਣ, ਇੱਕ ਨੇਤਾ, ਇੱਕ ਭਾਸ਼ਾ ਚਾਹੁੰਦੇ ਹਨ। ਭਾਸ਼ਾ ਕੋਈ ਥੋਪੀ ਹੋਈ ਚੀਜ਼ ਨਹੀਂ ਹੈ। ਭਾਸ਼ਾ ਇੱਕ ਅਜਿਹੀ ਚੀਜ਼ ਹੈ, ਜੋ ਲੋਕਾਂ ਦੇ ਅੰਦਰ ਤੋਂ ਆਉਂਦੀ ਹੈ। ਕੇਰਲ ਦੇ ਲੋਕਾਂ ਨੂੰ ਇਹ ਕਹਿਣਾ ਕਿ ਤੁਹਾਡੀ ਭਾਸ਼ਾ ਹਿੰਦੀ ਤੋਂ ਘਟੀਆ ਹੈ, ਅਪਮਾਨਜਨਕ ਹੈ।ਭਾਰਤ ਵਿੱਚ ਸਿਰਫ਼ ਇੱਕ ਹੀ ਨੇਤਾ ਹੋਣਾ ਚਾਹੀਦਾ ਹੈ, ਅਜਿਹਾ ਕਹਿਣਾ ਦੇਸ਼ ਦੇ ਸਾਰੇ ਨੌਜਵਾਨਾਂ ਦਾ ਅਪਮਾਨ ਕਰਨ ਦੇ ਬਰਾਬਰ ਹੈ।

 

ਤਰੀਕ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਹਲਕੇ ਵਿੱਚ ਦੂਜੀ ਵਾਰ ਆਏ 

 

ਰਾਹੁਲ ਦੇ ਆਪਣੇ ਵਾਇਨਾਡ ਦੌਰੇ ਦੌਰਾਨ ਮਨੰਤਵਾਦੀ ਬਿਸ਼ਪ ਨੂੰ ਮਿਲਣ ਦੀ ਵੀ ਸੰਭਾਵਨਾ ਹੈ। ਸ਼ਾਮ ਨੂੰ ਕਾਂਗਰਸੀ ਆਗੂ ਕੋਝੀਕੋਡ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਦੂਜੀ ਵਾਰ ਆਪਣੇ ਹਲਕੇ ਵਿੱਚ ਆਏ ਹਨ।

 

ਰਾਹੁਲ ਨੇ ਲੋਕ ਸਭਾ ਚੋਣਾਂ 2019 ਵਿੱਚ ਵਾਇਨਾਡ ਸੀਟ ਤੋਂ ਹਾਸਲ ਕੀਤੀ ਸੀ ਜਿੱਤ  

 

ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 ਵਿੱਚ ਰਾਹੁਲ ਗਾਂਧੀ ਨੇ ਅਮੇਠੀ ਅਤੇ ਵਾਇਨਾਡ ਤੋਂ ਚੋਣ ਲੜੀ ਸੀ। ਉਨ੍ਹਾਂ ਨੂੰ ਅਮੇਠੀ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਟ 'ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਉਨ੍ਹਾਂ ਨੂੰ 55,120 ਵੋਟਾਂ ਦੇ ਫਰਕ ਨਾਲ ਹਰਾਇਆ, ਜਦਕਿ ਵਾਇਨਾਡ ਤੋਂ ਰਾਹੁਲ ਗਾਂਧੀ ਜੇਤੂ ਰਹੇ। ਇਸ ਵਾਰ ਫਿਰ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਵਾਇਨਾਡ ਤੋਂ ਆਪਣਾ ਉਮੀਦਵਾਰ ਬਣਾਇਆ ਹੈ।