ਕਰਨਾਟਕ ਚੋਣ ਨਤੀਜਾ ਲਾਈਵ : ਰੁਝਾਨਾਂ 'ਚ ਭਾਜਪਾ ਨੂੰ ਮਿਲਿਆ ਬਹੁਮਤ!
ਕਰਨਾਟਕ ਚੋਣਾਂ ਵਿਚ ਵੋਟਿੰਗ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਲਗਭਗ 11 ਤੋਂ 12 ਵਜੇ ਤਕ ਦੇ ਰੁਝਾਨਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ...
ਨਵੀਂ ਦਿੱਲੀ : ਕਰਨਾਟਕ ਚੋਣਾਂ ਵਿਚ ਵੋਟਿੰਗ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਲਗਭਗ 11 ਤੋਂ 12 ਵਜੇ ਤਕ ਦੇ ਰੁਝਾਨਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਰਨਾਟਕ ਵਿਚ ਕਿਹੜੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ।
ਇਸ ਦੇ ਨਾਲ ਇਹ ਤੈਅ ਹੋਵੇਗਾ ਕਿ 1985 ਦੇ ਇਤਿਹਸ ਨੂੰ ਦੁਹਰਾਉਂਦੇ ਹੋਏ ਸਿਧਰਮਈਆ ਕਰਨਾਟਕ ਦੇ ਕਿਲ੍ਹੇ ਨੂੰ ਮਜ਼ਬੂਤ ਬਣਾਈ ਰੱਖਦੇ ਹਨ ਜਾਂ ਫਿਰ ਯੇਦੀਯੁਰੱਪਾ ਸੂਬੇ ਵਿਚ ਭਾਜਪਾ ਦਾ ਭਗਵਾ ਝੰਡਾ ਲਹਿਰਾਉਂਦੇ ਹਨ। ਫਿਲਹਾਲ ਚੋਣ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲ ਚੁੱਕਿਆ ਹੈ ਜਦਕਿ ਪਹਿਲਾਂ ਜੇਡੀਐਸ ਨੂੰ ਕਿੰਗਮੇਕਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ।
ਦਸ ਦਈਏ ਕਿ ਸੂਬੇ ਦੀਆਂ 1224 ਵਿਧਾਨ ਸਭਾ ਸੀਟਾਂ ਵਿਚ 222 ਸੀਟਾਂ 'ਤੇ 12 ਮਈ ਨੂੰ ਵੋਟਿੰਗ ਹੋਈ ਸੀ। ਆਰਆਰ ਨਗਰ ਦੀ ਸੀਟ 'ਤੇ ਚੋਣ ਗੜਬੜੀ ਦੀ ਸ਼ਿਕਾਇਤ ਤੋਂ ਬਾਅਦ ਵੋਟਿੰਗ ਮੁਲਤਵੀ ਕਰ ਦਿਤੀ ਗਈ ਸੀ। ਜੈਨਗਰ ਸੀਟ 'ਤੇ ਭਾਜਪਾ ਉਮੀਦਵਾਰ ਦੇ ਦੇਹਾਂਤ ਕਾਰਨ ਵੋਟਿੰਗ ਟਲ ਗਈ ਸੀ। ਗਿਣਤੀ ਭਾਵੇਂ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਗਈ ਹੈ ਪਰ ਆਖ਼ਰੀ ਚੋਣ ਨਤੀਜੇ ਬਾਅਦ ਦੁਪਹਿਰ ਸਾਹਮਣੇ ਆ ਜਾਣਗੇ।