Corona Virus ਦੀ ਲੜਾਈ ’ਤੇ ਪਾਣੀ ਫੇਰ ਸਕਦੀ ਹੈ ਭਾਰਤੀਆਂ ਦੀ ਇਹ ਪੁਰਾਣੀ ਆਦਤ
ਜਦੋਂ ਕੋਈ ਵਿਅਕਤੀ ਥੁੱਕ ਕੋਲੋਂ ਲੰਘਦਾ ਹੈ ਤਾਂ ਇਹ ਡ੍ਰਾਪਲੇਟਸ ਮੂੰਹ, ਨੱਕ ਅਤੇ ਅੱਖਾਂ ਰਾਹੀਂ ਦਾਖਲ...
ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ, ਸਾਫ਼-ਸਫ਼ਾਈ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਅਜਿਹੀਆਂ ਆਦਤਾਂ ਵੀ ਛੱਡਣੀਆਂ ਪੈਣਗੀਆਂ ਜਿਸ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਵਿਚ ਮਦਦ ਮਿਲਦੀ ਹੋਵੇ। ਭਾਰਤ ਵਿਚ ਬਹੁਤ ਸਾਰੇ ਲੋਕਾਂ ਨੂੰ ਸੜਕ ਤੇ ਚਲਦੇ ਸਮੇਂ ਸਰਵਜਨਿਕ ਥਾਵਾਂ ਤੇ ਥੁੱਕਣ ਦੀ ਆਦਤ ਹੈ।
ਸੜਕ ਤੇ ਥੁੱਕਣਾ ਨਾ ਸਿਰਫ ਅਸ਼ੁੱਧ ਹੀ ਨਹੀਂ ਬਲਕਿ ਸਿਹਤ ਲਈ ਵੀ ਹਾਨੀਕਾਰਕ ਵੀ ਹੈ। ਹੈਲਥ ਐਕਸਪਰਟਸ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਥੁੱਕਣ ਨਾਲ ਵੀ ਫੈਲਦਾ ਹੈ। ਕੋਰੋਨਾ ਨਾਲ ਪੀੜਤ ਕੋਈ ਵਿਅਕਤੀ ਜੇ ਕਿਸੇ ਵੀ ਥਾਂ ਤੇ ਥੁੱਕਦਾ ਹੈ ਤਾਂ ਉਸ ਦੇ ਮੂੰਹ ਦੀ ਲਾਰ 24 ਘੰਟਿਆਂ ਦੇ ਅੰਦਰ–ਅੰਦਰ ਵਾਇਰਸ ਫੈਲਾ ਸਕਦੀ ਹੈ।
ਇਸ ਲਈ ਥੁੱਕਣ ਤੋਂ ਰੋਕਣ ਨੂੰ ਵੀ ਇਕ ਅਭਿਆਨ ਦੀ ਤਰ੍ਹਾਂ ਹੀ ਚਲਾਉਣਾ ਚਾਹੀਦਾ ਹੈ ਤਾਂ ਹੀ ਲੋਕਾਂ ਵਿਚ ਜਾਗਰੂਕਤਾ ਆਵੇਗੀ ਕਿਉਂ ਕਿ ਥੁੱਕਣ ਦੀ ਆਦਤ ਲੋਕਾਂ ਦੇ ਜੀਵਨ ਨੂੰ ਖਤਰੇ ਵਿਚ ਪਾ ਸਕਦੀ ਹੈ। ਕਈ ਲੋਕਾਂ ਨੂੰ ਕਿਤੇ ਵੀ ਥੁੱਕਣ ਦੀ ਆਦਤ ਹੁੰਦੀ ਹੈ ਜਿਵੇਂ ਚਲਦੇ ਹੋਏ, ਗੱਡੀ ਚਲਾਉਂਦੇ ਹੋਏ ਜਾਂ ਫਿਰ ਗੱਡੀ ਵਿਚ ਬੈਠੇ-ਬੈਠੇ। ਥੁੱਕ ਵਿਚ ਜੀਵਿਤ ਕੀਟਾਣੂ ਹੁੰਦੇ ਹਨ।
ਜਦੋਂ ਕੋਈ ਵਿਅਕਤੀ ਥੁੱਕ ਕੋਲੋਂ ਲੰਘਦਾ ਹੈ ਤਾਂ ਇਹ ਡ੍ਰਾਪਲੇਟਸ ਮੂੰਹ, ਨੱਕ ਅਤੇ ਅੱਖਾਂ ਰਾਹੀਂ ਦਾਖਲ ਹੋ ਕੇ ਉਸ ਵਿਅਕਤੀ ਨੂੰ ਪੀੜਤ ਕਰ ਦਿੰਦੇ ਹਨ। ਇਸ ਤੋਂ ਇਲਾਵਾ ਥੁੱਕ ਵਿਚ ਸਿਰਫ ਲਾਰ ਹੀ ਨਹੀਂ ਹੁੰਦੀ ਬਲਕਿ ਕਦੇ-ਕਦੇ ਇਸ ਵਿਚ ਬਲਗਮ ਵੀ ਹੁੰਦੀ ਹੈ ਜਿਸ ਵਿਚ ਕਈ ਪ੍ਰਕਾਰ ਦੇ ਕੀਟਾਣੂ ਪਾਏ ਜਾਂਦੇ ਹਨ। ਥੁੱਕਣ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਉਹ ਲੋਕ ਹੁੰਦੇ ਹਨ ਜੋ ਪਾਨ ਖਾਂਦੇ ਹਨ।
ਐਕਸਪਰਟਾਂ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਥੁੱਕ ਕੋਲੋਂ ਲੰਘਦਾ ਹੈ ਤਾਂ ਉਸ ਨੂੰ ਉਸ ਥਾਂ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ। ਜੇ ਥੁੱਕ ਗਲਤੀ ਨਾਲ ਵੀ ਕੱਪੜਿਆਂ ਤੇ ਆ ਜਾਵੇ ਤਾਂ ਜਲਦ ਤੋਂ ਜਲਦ ਅਪਣੇ ਕੱਪੜੇ ਬਦਲ ਲੈਣੇ ਚਾਹੀਦੇ ਹਨ ਅਤੇ ਉਹਨਾਂ ਕੱਪੜਿਆਂ ਨੂੰ ਗਰਮ ਪਾਣੀ ਵਿਚ ਧੋ ਕੇ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ। ਜੇ ਬਾਹਰ ਜਾ ਕੇ ਤੁਹਾਨੂੰ ਥੁੱਕਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਅਜਿਹਾ ਵੀ ਸਾਵਧਾਨੀ ਨਾਲ ਹੀ ਕਰਨਾ ਚਾਹੀਦਾ ਹੈ।
ਅਪਣੇ ਨਾਲ ਟਿਸ਼ੂ ਪੇਪਰ ਲੈ ਕੇ ਜਾਓ ਅਤੇ ਥੁੱਕ ਜਾਂ ਬਲਗਮ ਨਿਕਲਣ ਤੋਂ ਬਾਅਦ ਤੁਰੰਤ ਡਸਟਬਿਨ ਵਿਚ ਸੁੱਟ ਦਿਓ। ਜੇ ਤੁਹਾਡਾ ਨੱਕ ਵਹਿ ਰਿਹਾ ਹੈ, ਗਲੇ ਵਿਚ ਖਰਾਸ਼ ਹੋ ਰਹੀ ਹੈ ਜਾਂ ਛਿੱਕਣ ਵਰਗੇ ਲੱਛਣ ਹਨ ਤਾਂ ਬਾਹਰ ਜਾਣ ਤੋਂ ਗੁਰੇਜ਼ ਕਰੋ। ਥੁੱਕਣ ਨੂੰ ਲੈ ਕੇ ਗੁਜਰਾਤ ਸਰਕਾਰ ਪਹਿਲਾਂ ਹੀ ਸਰਵਜਨਿਕ ਸਥਾਨਾਂ ਤੇ ਪਾਬੰਦੀ ਲਗਾ ਚੁੱਕੀ ਹੈ। ਗੁਜਰਾਤ ਸਰਕਾਰ ਨੇ ਸਰਵਜਨਿਕ ਸਥਾਨਾਂ ਤੇ ਥੁੱਕਣ ਵਾਲਿਆਂ ਲਈ ਸਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਲੋਕਾਂ ਨੂੰ ਸਰਵਜਨਿਕ ਸਥਾਨਾਂ ਤੇ ਨਾ ਥੁੱਕਣ ਦੀ ਅਪੀਲ ਕਰ ਚੁੱਕੇ ਹਨ। ਅਪਣੇ ਪ੍ਰੋਗਰਾਮ ਵਿਚ ਪੀਐਮ ਮੋਦੀ ਨੇ ਕਿਹਾ ਸੀ ਕਿ ਇਹ ਪਤਾ ਹੋਣ ਦੇ ਬਾਵਜੂਦ ਕਿ ਸਰਵਜਨਿਕ ਸਥਾਨਾਂ ਤੇ ਥੁੱਕਣਾ ਗਲਤ ਹੈ ਫਿਰ ਵੀ ਲੋਕ ਅਜਿਹਾ ਕਰਦੇ ਹਨ।
ਪਰ ਹੁਣ ਇਸ ਨੂੰ ਰੋਕਣ ਦਾ ਸਮਾਂ ਆ ਗਿਆ ਹੈ।ਪੀਐਮ ਮੋਦੀ ਨੇ ਕਿਹਾ ਕਿ ਕਦੇ ਨਾ ਕਰਨ ਨਾਲੋਂ ਚੰਗਾ ਹੈ ਦੇਰ ਨਾਲ ਕਰਨਾ। ਲੋਕਾਂ ਨੂੰ ਹੁਣ ਥੁੱਕਣ ਦੇ ਖ਼ਤਰਨਾਕ ਨਤੀਜੇ ਸਮਝ ਆਉਣ ਲੱਗ ਪਏ ਹਨ ਜੋ ਸਵੱਛਤਾ ਨੂੰ ਪ੍ਰਭਾਵਿਤ ਕਰਦੇ ਹਨ। ਉਹਨਾਂ ਕਿਹਾ ਕਿ ਥੁੱਕਣ ਤੇ ਰੋਕ ਲਗਾਉਣ ਨਾਲ ਬੁਨਿਆਦੀ ਸਵੱਛਤਾ ਵਧੇਗੀ ਅਤੇ COVID-19 ਖਿਲਾਫ ਲੜਾਈ ਮਜ਼ਬੂਤ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।