ਦੇਸ਼ ਭਰ ਵਿਚ ਚੱਲੇਗਾ ਇਕੋ ਰਾਸ਼ਨ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਲਗਭਗ ਅੱਠ ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਅਗਲੇ ਦੋ ਮਹੀਨੇ ਲਈ ਮੁਫ਼ਤ ਅਨਾਜ ਦਿਤਾ ਜਾਵੇਗਾ ਜਿਸ ਵਾਸਤੇ 3500 ਕਰੋੜ

File Photo

ਨਵੀਂ ਦਿੱਲੀ, 14 ਮਈ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਲਗਭਗ ਅੱਠ ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਅਗਲੇ ਦੋ ਮਹੀਨੇ ਲਈ ਮੁਫ਼ਤ ਅਨਾਜ ਦਿਤਾ ਜਾਵੇਗਾ ਜਿਸ ਵਾਸਤੇ 3500 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜਿਹੜੇ ਅੱਠ ਕਰੋੜ ਪ੍ਰਵਾਸੀ ਮਜ਼ਦੂਰਾਂ ਕੋਲ ਕੋਈ ਵੀ ਰਾਸ਼ਨ ਕਾਰਡ ਨਹੀਂ, ਉਨ੍ਹਾਂ ਨੂੰ ਪੰਜ ਕਿਲੋ ਕਣਕ ਜਾਂ ਚੌਲ ਪ੍ਰਤੀ ਵਿਅਕਤੀ ਅਤੇ ਇਕ ਕਿਲੋ ਛੋਲੇ ਪ੍ਰਤੀ ਪਵਰਾਰ ਦੋ ਮਹੀਨੇ ਤਕ ਮੁਫ਼ਤ ਮਿਲਣਗੇ।

ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਨੂੰ 'ਪੋਰਟਏਬਲ' ਬਣਾਇਆ ਜਾਵੇਗਾ ਯਾਨੀ ਪ੍ਰਵਾਸੀ ਮਜ਼ਦੂਰ ਅਪਣੇ ਰਾਸ਼ਨ ਕਾਰਡ ਦੀ ਕਿਸੇ ਵੀ ਰਾਜ ਵਿਚ ਵਰਤੋਂ ਕਰ ਸਕਣਗੇ। ਵਿੱਤ ਮੰਤਰੀ ਨੇ ਕਿਹਾ ਕਿ ਇਸ ਪ੍ਰਬੰਧ ਜ਼ਰੀਏ 23 ਰਾਜਾਂ ਵਿਚ ਅਗੱਸਤ ਤਕ 67 ਕਰੋੜ ਲਾਭਪਾਤਰੀ ਜਾਂ ਜਨਤਕ ਵੰਡ ਪ੍ਰਣਾਲੀ ਦੇ ਦਾਇਰੇ ਵਿਚ ਆਉਣ ਵਾਲੇ 83 ਫ਼ੀ ਸਦੀ ਲਾਭਪਾਤਰੀ ਫ਼ਾਇਦਾ ਲੈ ਸਕਣਗੇ। 2021 ਤਕ 'ਇਕ ਦੇਸ਼ ਇਕ ਰਾਸ਼ਨ ਕਾਰਡ' ਦਾ ਪ੍ਰਬੰਧ ਪੂਰੀ ਤਰ੍ਹਾਂ ਲਾਗੂ ਕਰ ਦਿਤਾ ਜਾਵੇਗਾ।  (ਏਜੰਸੀ)