ਮਹਾਰਾਸ਼ਟਰ ’ਚ ਬਲੈਕ ਫ਼ੰਗਸ ਨਾਲ ਹੁਣ ਤਕ 52 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਊਕਰਮਾਈਕੋਸਿਸ ਨੂੰ ਬਲੈਕ ਫ਼ੰਗਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ

black fungus infection

ਮੁੰਬਈ : ਮਹਾਰਾਸ਼ਟਰ ’ਚ ਪਿਛਲੇ ਸਾਲ ਕੋਰੋਨਾ ਫੈਲਣ ਦੇ ਬਾਅਦ ਤੋਂ ਹੁਣ ਤਕ ਦੁਰਲੱਭ ਅਤੇ ਗੰਭੀਰ ਫ਼ੰਗਲ ਬੀਮਾਰੀ ਮਿਊਕਰਮਾਈਕੋਸਿਸ ਨਾਲ 52 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਮਿਊਕਰਮਾਈਕੋਸਿਸ ਨੂੰ ਬਲੈਕ ਫ਼ੰਗਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੋਰੋਨਾ ਵਾਇਰਸ ਨਾਲ ਸਿਹਤਯਾਬ ਹੋ ਰਹੇ ਅਤੇ ਸਿਹਤਮੰਦ ਹੋ ਚੁਕੇ ਕੁਝ ਮਰੀਜ਼ਾਂ ’ਚ ਇਹ ਬੀਮਾਰੀ ਪਾਈ ਗਈ ਹੈ, ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ।

ਇਸ ਬੀਮਾਰੀ ਦੇ ਮਰੀਜ਼ਾਂ ’ਚ ਸਿਰ ’ਚ ਦਰਦ, ਬੁਖ਼ਾਰ, ਅੱਖਾਂ ’ਚ ਦਰਦ, ਨੱਕ ’ਚ ਲਾਗ ਅਤੇ ਅੱਖਾਂ ਦੀ ਰੋਸ਼ਨੀ ਜਾਣ ਵਰਗੇ ਲੱਛਣ ਦੇਖੇ ਜਾ ਰਹੇ ਹਨ। ਅਧਿਕਾਰੀ ਨੇ ਦਸਿਆ ਕਿ ਪਿਛਲੇ ਸਾਲ ਕੋਰੋਨਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਮਿਊਕਰਮਾਈਕੋਸਿਸ ਨਾਲ ਮਹਾਰਾਸ਼ਟਰ ’ਚ 52 ਲੋਕਾਂ ਦੀ ਮੌਤ ਹੋ ਗਈ ਹੈ।

ਇਨ੍ਹਾਂ ’ਚੋਂ ਸਾਰੇ ਕੋਰੋਨਾ ਨਾਲ ਸਿਹਤਯਾਬ ਹੋ ਗਏ ਸਨ ਪਰ ਬਲੈਕ ਫ਼ੰਗਸ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਦੇ ਨਾਮ ਜਾਹਰ ਨਹੀਂ ਹੋਣ ਦੀ ਸ਼ਰਤ ’ਤੇ ਦਸਿਆ ਕਿ ਪਹਿਲੀ ਵਾਰ ਸੂਬੇ ’ਚ ਸਿਹਤ ਵਿਭਾਗ ਨੇ ਬਲੈਕ ਫ਼ੰਗਸ ਕਾਰਨ ਮਰਨ ਵਾਲੇ ਲੋਕਾਂ ਦੀ ਸੂਚੀ ਬਣਾਈ ਹੈ।