Gyanvapi ਮਸਜਿਦ 'ਚ ਦੂਜੇ ਦਿਨ ਗੁੰਬਦ, ਤਾਲਾਬ ਅਤੇ ਕੰਧਾਂ ਦਾ ਹੋਇਆ ਸਰਵੇਖਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੰਦਰ ਮਲਬਾ ਜ਼ਿਆਦਾ ਹੋਣ ਕਾਰਨ 100 ਫ਼ੀਸਦੀ ਪੂਰਾ ਨਹੀਂ ਹੋ ਸਕਿਆ ਕੰਮ, ਭਲਕੇ ਫਿਰ ਹੋਵੇਗੀ ਵੀਡਿਓਗ੍ਰਾਫੀ 

Gyanwapi Mosque survey

ਵਾਰਾਣਸੀ : ਗਿਆਨਵਾਪੀ ਮਸਜਿਦ (Gyanvapi Mosque) ਦੇ ਦੂਜੇ ਦਿਨ ਦੇ ਸਰਵੇਖਣ ਦਾ ਕੰਮ ਪੂਰਾ ਹੋ ਗਿਆ ਹੈ। ਰਿਪੋਰਟਾਂ ਹਨ ਕਿ ਅੰਦਰ ਮਲਬਾ ਜ਼ਿਆਦਾ ਹੋਣ ਕਾਰਨ ਸਰਵੇ 100 ਫ਼ੀਸਦੀ ਪੂਰਾ ਨਹੀਂ ਹੋ ਸਕਿਆ। ਇਸ ਲਈ ਭਲਕੇ ਵੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਗਿਆਨਵਾਪੀ (Gyanvapi Mosque) ਤੋਂ ਬਾਹਰ ਆਏ ਹਿੰਦੂ ਪੱਖ ਦੇ ਇੱਕ ਵਿਅਕਤੀ ਨੇ ਕਿਹਾ ਕਿ ਕੱਲ੍ਹ ਵੀ ਸਰਵੇਖਣ ਹੋਵੇਗਾ। ਸਾਡਾ ਦਾਅਵਾ ਅੱਜ ਹੋਰ ਵੀ ਮਜ਼ਬੂਤ ​​ਹੋ ਗਿਆ ਹੈ।

ਮੁਸਲਿਮ ਪੱਖ ਦੇ ਵਕੀਲ ਨੇ ਮੀਡੀਆ ਨੂੰ ਤਿੰਨ ਵਾਰ ਉੱਚੀ ਆਵਾਜ਼ ਵਿੱਚ ਕਿਹਾ - ਕੁਝ ਨਹੀਂ ਮਿਲਿਆ, ਕੁਝ ਨਹੀਂ ਮਿਲਿਆ, ਕੁਝ ਨਹੀਂ ਮਿਲਿਆ…। ਇਹ ਕਹਿ ਕੇ ਉਹ ਉਥੋਂ ਚਲੇ ਗਏ। ਵਾਰਾਣਸੀ ਦੇ ਡੀਐਮ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਸਰਵੇਖਣ ਸ਼ਾਂਤੀਪੂਰਨ ਮਾਹੌਲ ਵਿੱਚ ਹੋਇਆ। ਸਰਵੇਖਣ ਸੋਮਵਾਰ ਨੂੰ ਵੀ ਜਾਰੀ ਰਹੇਗਾ। ਦੂਜੇ ਪਾਸੇ ਵਕੀਲਾਂ ਨੇ ਕਿਹਾ ਕਿ ਜਦੋਂ ਤੱਕ ਸਰਵੇਖਣ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਇਸ 'ਤੇ ਟਿੱਪਣੀ ਕਰਨਾ ਮੁਨਾਸਿਬ ਨਹੀਂ ਹੈ।

ਇੱਕ ਵਜੇ ਦੇ ਕਰੀਬ 20 ਸਵੀਪਰ ਗਿਆਨਵਾਪੀ (Gyanvapi Mosque) ਗਏ ਹਨ। 52 ਲੋਕਾਂ ਦੀ ਟੀਮ ਨੇ ਸਵੇਰੇ 8 ਵਜੇ ਤੋਂ 11:40 ਵਜੇ ਤੱਕ ਸਰਵੇ ਕੀਤਾ। ਅੱਜ ਦੱਸਿਆ ਜਾ ਰਿਹਾ ਹੈ ਕਿ ਗਿਆਨਵਾਪੀ ਦੇ ਉੱਕਰੇ ਗੁੰਬਦ ਦੀ ਡਰੋਨ ਨਾਲ ਵੀਡੀਓਗ੍ਰਾਫੀ ਕੀਤੀ ਗਈ ਸੀ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੂਜੇ ਦਿਨ ਛੱਤ, ਚਾਰ ਕਮਰੇ, ਬਾਹਰਲੀ ਕੰਧ, ਵਰਾਂਡੇ, ਆਲੇ-ਦੁਆਲੇ ਦੀ ਵੀਡੀਓਗ੍ਰਾਫੀ-ਸਰਵੇਖਣ ਕੀਤਾ ਗਿਆ। ਦੂਜੇ ਪਾਸੇ ਮਿਸ਼ਰਤ ਆਬਾਦੀ ਵਾਲੇ ਇਲਾਕਿਆਂ ਵਿੱਚ ਪੁਲਿਸ ਚੌਕਸ ਰਹੀ। ਸੜਕਾਂ 'ਤੇ ਰੋਸ ਮਾਰਚ ਕਰਕੇ ਸ਼ਾਂਤੀ ਦੀ ਅਪੀਲ ਕੀਤੀ ਗਈ।

ਪੁਲਿਸ ਕਮਿਸ਼ਨਰ ਏ.ਸਤੀਸ਼ ਗਣੇਸ਼ ਨੇ ਦੱਸਿਆ ਕਿ ਅੱਜ ਸੁਰੱਖਿਆ ਕੁਝ ਹੋਰ ਵਧਾ ਦਿੱਤੀ ਗਈ ਹੈ। ਸਰਵੇਖਣ ਦੇ ਪਹਿਲੇ ਦਿਨ ਇਮਾਰਤ ਦੇ ਬਾਹਰ 10 ਲੇਅਰ ਸੁਰੱਖਿਆ ਸੀ, ਜਿਸ ਨੂੰ ਅੱਜ ਵਧਾ ਕੇ 12 ਲੇਅਰ ਕਰ ਦਿੱਤਾ ਗਿਆ ਹੈ। ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਦਰਸ਼ਨ-ਦੀਦਾਰ ਕਰਨ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਸ਼ਨੀਵਾਰ ਨੂੰ ਪਹਿਲੇ ਦਿਨ 50 ਫ਼ੀਸਦੀ ਇਲਾਕੇ 'ਚ ਵੀਡੀਓਗ੍ਰਾਫੀ ਅਤੇ ਸਰਵੇ ਕੀਤਾ ਗਿਆ।

500 ਮੀਟਰ ਦੇ ਦਾਇਰੇ ਵਿੱਚ ਜਨਤਕ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਸੀ, ਸੁਰੱਖਿਆ ਅਤੇ ਸਰਵੇਖਣ ਲਈ 500 ਮੀਟਰ ਦੇ ਘੇਰੇ ਵਿੱਚ ਜਨਤਕ ਦਾਖ਼ਲੇ 'ਤੇ ਪਾਬੰਦੀ ਲਗਾਈ ਗਈ ਸੀ । ਹਰ ਪਾਸਿਉਂ ਆਉਣ ਵਾਲੀਆਂ ਸੜਕਾਂ 'ਤੇ ਪੁਲਿਸ ਅਤੇ ਪੀਏਸੀ ਦਾ ਪਹਿਰਾ ਸੀ। ਬੈਰੀਕੇਡ ਲਗਾ ਕੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਗੋਦੌਲੀਆ ਤੋਂ ਗੇਟ ਨੰਬਰ-4 ਭਾਵ ਗਿਆਨਵਾਪੀ ਤੱਕ ਪੁਲਿਸ ਕਮਿਸ਼ਨਰ ਏ.ਕੇ ਸਤੀਸ਼ ਗਣੇਸ਼ ਨੇ ਪੈਦਲ ਮਾਰਚ ਕੀਤਾ। ਸ਼ਾਂਤੀ ਦੀ ਅਪੀਲ ਕੀਤੀ। ਕਾਸ਼ੀ ਵਿਸ਼ਵਨਾਥ ਮੰਦਿਰ ਦੇ ਉਪਾਸਕਾਂ ਲਈ ਗੇਟ ਨੰਬਰ ਇੱਕ ਖੋਲ੍ਹ ਦਿੱਤਾ ਗਿਆ ਹੈ।

ਗਿਆਨਵਾਪੀ (Gyanvapi Mosque) ਦੇ ਕੋਲ ਗੇਟ ਤੋਂ ਮੰਦਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਲਗਭਗ 1500 ਪੁਲਿਸ ਅਤੇ ਪੀਏਸੀ ਕਰਮਚਾਰੀ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਤਾਇਨਾਤ ਕੀਤੇ ਗਏ ਸਨ। ਸੁਰੱਖਿਆ ਕਰਮਚਾਰੀ 500 ਮੀਟਰ ਦੇ ਘੇਰੇ ਅੰਦਰ ਛੱਤਾਂ 'ਤੇ ਲੱਗੇ ਹੋਏ ਹਨ। ਸਰਵੇ ਹੋਣ ਤੱਕ ਆਸਪਾਸ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ।