ਖਾਣੇ ਦੀ ਨਾਲੀ 'ਚੋਂ ਡਾਕਟਰਾਂ ਨੇ ਕੱਢਿਆ ਸਾਢੇ 6 ਸੈਂਟੀਮੀਟਰ ਦਾ ਟਿਊਮਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ ਅਜਿਹੇ ਟਿਊਮਰ ਨੂੰ ਵੱਡਾ ਚੀਰਾ ਦੇ ਕੇ ਕੱਢਿਆ ਜਾਂਦਾ ਰਿਹਾ ਹੈ। 

Doctors removed a 6 and a half cm tumor from the esophagus

 

ਨਵੀਂ ਦਿੱਲੀ- ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਡਾਕਟਰਾਂ ਦੀ ਇਕ ਟੀਮ ਨੇ ਐਂਡੋਸਕੋਪੀ ਜ਼ਰੀਏ 30 ਸਾਲਾ ਇਕ ਵਿਅਕਤੀ ਦੀ ਖਾਣੇ ਵਾਲੀ ਨਾਲੀ 'ਚੋ 6.5 ਸੈਂਟੀਮੀਟਰ ਦਾ ਟਿਊਮਰ ਕੱਢਿਆ। ਡਾਕਟਰਾਂ ਨੇ ਕਿਹਾ ਕਿ ਇਹ ਭਾਰਤ ਵਿਚ ਐਂਡੋਸਕੋਪੀ ਜ਼ਰੀਏ ਕੱਢੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਟਿਊਮਰ 'ਚੋਂ ਇਕ ਸੀ। ਮਰੀਜ਼ ਨੂੰ ਖਾਣਾ ਖਾਣ ਵਿਚ ਮੁਸ਼ਕਲ ਆਉਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ।

ਇਸ ਮਾਮਲੇ ਵਿਚ ਡਾਕਟਰਾਂ ਨੇ ਵੇਖਿਆ ਕਿ ਭੋਜਨ ਨਾਲੀ 'ਚ ਇਕ ਵੱਡਾ ਟਿਊਮਰ ਉੱਭਰਿਆ ਹੋਇਆ ਹੈ। ਮਰੀਜ਼ ਦੀ ਸਮੱਸਿਆ ਨੂੰ ਵੇਖਦੇ ਹੋਏ ਐਂਡੋਸਕੋਪਿਕ ਨਾਲ ਇਸ ਟਿਊਮਰ ਨੂੰ ਹਟਾਇਆ ਗਿਆ, ਜੋ ਦੇਸ਼ ਦੀ ਮੈਡੀਕਲ ਹਿਸਟਰੀ ਵਿਚ ਸਭ ਤੋਂ ਵੱਡਾ ਹੈ। ਹੁਣ ਤੱਕ ਅਜਿਹੇ ਟਿਊਮਰ ਨੂੰ ਵੱਡਾ ਚੀਰਾ ਦੇ ਕੇ ਕੱਢਿਆ ਜਾਂਦਾ ਰਿਹਾ ਹੈ। 

ਡਾਕਟਰਾਂ ਮੁਤਾਬਕ ਆਮ ਤੌਰ 'ਤੇ ਟਿਊਮਰ ਅੰਡਾਕਾਰ ਆਕਾਰ ਦੇ ਹੁੰਦੇ ਹਨ। ਇਨ੍ਹਾਂ ਦਾ ਸਾਈਜ਼ 3 ਸੈਂਟੀਮੀਟਰ ਤੱਕ ਹੋ ਸਕਦਾ ਹੈ। ਹਾਲਾਂਕਿ ਇਸ ਮਾਮਲੇ 'ਚ ਕੱਢਿਆ ਗਿਆ ਟਿਊਮਰ ਨਾਸ਼ਪਤੀ ਦੇ ਆਕਾਰ ਦਾ ਸੀ। ਡਾਕਟਰਾਂ ਦਾ ਮੰਨਣਾ ਹੈ ਕਿ ਵੱਡੇ ਟਿਊਮਰ ਨੂੰ ਐਂਡੋਸਕੋਪਿਕ ਤਰੀਕੇ ਨਾਲ ਹਟਾਉਣਾ ਮੁਸ਼ਕਲ ਹੁੰਦਾ ਹੈ। ਮੈਡੀਕਲ ਭਾਸ਼ਾ ਵਿਚ ਇਸ ਨੂੰ ਐਸੋਫੈਲਗ ਕੈਂਸਰ ਦਾ ਟਿਊਮਰ ਕਿਹਾ ਜਾਂਦਾ ਹੈ। ਆਮ ਭਾਸ਼ਾ ਵਿਚ ਇਸ ਨੂੰ ਖਾਣ ਦੀ ਨਾਲੀ ਦਾ ਕੈਂਸਰ ਨਾਲ ਜਾਣਿਆ ਜਾਂਦਾ ਹੈ।