EAM ਐਸ. ਜੈਸ਼ੰਕਰ ਦੀ ਗੋਗਲਸ 'ਚ ਤਸਵੀਰ ਹੋਈ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਵਿੱਟਰ ਉਪਭੋਗਤਾਵਾਂ ਨੇ ਦਿਤੀ ਇਹ ਪ੍ਰਤੀਕਿਰਿਆ

EAM S Jaishankar's pic in goggles goes viral, Twitter users react

ਨਵੀਂ ਦਿੱਲੀ : ਵਿਦੇਸ਼ ਮੰਤਰੀ (ਈ.ਏ.ਐਮ.) ਐਸ. ਜੈਸ਼ੰਕਰ ਦੀ ਗੋਗਲਸ ਵਿਚ ਤਸਵੀਰ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ ਸਵੀਡਨ ਦੇ ਰੱਖਿਆ ਮੰਤਰੀ ਪਾਲ ਜੌਨਸਨ ਨਾਲ ਮਿਲੇ ਸਨ। ਗੋਗਲਸ ਵਾਲੀ ਦਿੱਖ ਵਿਚ ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਗਈ ਹੈ ਅਤੇ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ।

ਕਈ ਟਵਿੱਟਰ ਉਪਭੋਗਤਾਵਾਂ ਨੇ ਜੈਸ਼ੰਕਰ ਦੀ ਤਸਵੀਰ 'ਤੇ ਟਿੱਪਣੀਆਂ ਦੇ ਨਾਲ ਪ੍ਰਤੀਕਿਰਿਆ ਦਿਤੀ, "ਟੌਮ ਕਰੂਜ਼ ਅਤੇ ਬ੍ਰੈਡ ਪਿਟ ਦਾ ਮੁਕਾਬਲਾ ਹੈ," "ਡੈਪਰ," ਅਤੇ "ਇਹ ਅਸਲ 007 ਦੀ ਦਿੱਖ ਹੈ।" ਜਦੋਂ ਕਿ ਇਕ ਉਪਭੋਗਤਾ ਨੇ ਟਵੀਟ ਕੀਤਾ, "ਮੈਨ ਇਨ ਬਲੈਕ," ਦੂਜੇ ਨੇ ਕਿਹਾ, "ਕਾਤਲ ਲੁੱਕ।