Supreme Court: ਸੁਪਰੀਮ ਕੋਰਟ ਵਲੋਂ ਨਿਊਜ਼ਕਲਿੱਕ ਦੇ ਸੰਸਥਾਪਕ ਨੂੰ ਰਿਹਾਅ ਕਰਨ ਦੇ ਹੁਕਮ; ਗ੍ਰਿਫਤਾਰੀ ਨੂੰ ਦਸਿਆ 'ਗੈਰ-ਕਾਨੂੰਨੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਆਦੇਸ਼ ਜਸਟਿਸ ਬੀ ਆਰ ਗਵਈ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਪਾਸ ਕੀਤਾ।

Supreme Court Orders Immediate Release Of NewsClick Founder

Supreme Court: ਸੁਪਰੀਮ ਕੋਰਟ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਇਕ ਮਾਮਲੇ 'ਚ ਨਿਊਜ਼ਕਲਿਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਦੀ ਗ੍ਰਿਫਤਾਰੀ ਨੂੰ 'ਗੈਰ-ਕਾਨੂੰਨੀ' ਕਰਾਰ ਦਿਤਾ ਅਤੇ ਉਸ ਦੀ ਰਿਹਾਈ ਦੇ ਆਦੇਸ਼ ਦਿਤੇ।

ਇਹ ਆਦੇਸ਼ ਜਸਟਿਸ ਬੀ ਆਰ ਗਵਈ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਪਾਸ ਕੀਤਾ। ਨਿਊਜ਼ ਪੋਰਟਲ ਵਿਰੁਧ ਦਰਜ ਐਫਆਈਆਰ ਦੇ ਅਨੁਸਾਰ, ਨਿਊਜ਼ਕਲਿੱਕ ਨੂੰ ਕਥਿਤ ਤੌਰ 'ਤੇ "ਭਾਰਤ ਦੀ ਪ੍ਰਭੂਸੱਤਾ ਵਿਚ ਰੁਕਾਵਟ ਪਾਉਣ" ਅਤੇ ਦੇਸ਼ ਵਿਰੁਧ ਨਾਰਾਜ਼ਗੀ ਪੈਦਾ ਕਰਨ ਲਈ ਚੀਨ ਤੋਂ ਫੰਡ ਮਿਲਿਆ ਸੀ।

ਐਫਆਈਆਰ ਵਿਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਪੁਰਕਾਯਸਥ ਨੇ ਪੀਪਲਜ਼ ਅਲਾਇੰਸ ਫਾਰ ਡੈਮੋਕ੍ਰੇਸੀ ਐਂਡ ਸੈਕੂਲਰਿਜ਼ਮ (ਪੀਏਡੀਐਸ) ਨਾਮ ਦੇ ਸਮੂਹ ਨਾਲ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੀ ਸਾਜਿਸ਼ ਰਚੀ ਸੀ।

(For more Punjabi news apart from Supreme Court Orders Immediate Release Of NewsClick Founder, stay tuned to Rozana Spokesman)