Andhra Pradesh : ਆਂਧਰਾ ਪ੍ਰਦੇਸ਼ ’ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ 6 ਲੋਕਾਂ ਦੀ ਮੌਤ, 20 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Andhra Pradesh :ਬੱਸ ਕਰੀਬ 40 ਯਾਤਰੀਆਂ ਨੂੰ ਬਾਪਾਤਲਾ ਤੋਂ ਪਰਚੂਰ ਅਤੇ ਚਿਲਕਲੁਰੀਪੇਟ ਦੇ ਰਸਤੇ ਹੈਦਰਾਬਾਦ ਜਾ ਰਹੀ ਸੀ

ਬੱਸ ਅਤੇ ਟਰੱਕ ਦੀ ਤਸਵੀਰ

Andhra Pradesh : ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ ਵਿੱਚ ਮੰਗਲਵਾਰ (14 ਮਈ) ਦੇਰ ਰਾਤ ਇੱਕ ਬੱਸ ਅਤੇ ਇੱਕ ਟਰੱਕ ਵਿਚਕਾਰ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਅਤੇ ਬੱਸ ਦੋਹਾਂ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਬੱਸ 'ਚ ਸਵਾਰ 6 ਲੋਕ ਸੜ ਕੇ ਮਰ ਗਏ, ਜਦਕਿ ਇਸ ਹਾਦਸੇ 'ਚ 20 ਲੋਕ ਗੰਭੀਰ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਿਸ ਘਟਨਾ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਇਹ ਵੀ ਪੜੋ:Jagraon Accident : ਜਗਰਾਓਂ 'ਚ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ, ਮੌਤ

ਇਸ ਭਿਆਨਕ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਸਾਨੂੰ ਘਟਨਾ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਤੁਰੰਤ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਜਦੋਂ ਤੱਕ ਅਸੀਂ ਪਹੁੰਚੇ, ਬੱਸ ਅਜੇ ਵੀ ਅੱਗ ਦੀ ਲਪੇਟ ਵਿੱਚ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਬੱਸ 'ਚੋਂ ਬਾਹਰ ਕੱਢ ਦਿੱਤਾ ਗਿਆ, ਜਿਨ੍ਹਾਂ 'ਚੋਂ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਬਾਪਾਤਲਾ ਜ਼ਿਲ੍ਹੇ ਦੇ ਨਿਵਾਸੀ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚ ਕਾਸ਼ੀਬ੍ਰਮੇਸ਼ਵਰ ਰਾਓ (62), ਲਕਸ਼ਮੀ (58) ਅਤੇ ਸ੍ਰੀਸਾਈ (9) ਸ਼ਾਮਲ ਹਨ, ਬਾਕੀ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Abohar News : ਅਬੋਹਰ 'ਚ ਕੇਬਲ ਨੈੱਟਵਰਕ ਦੇ ਕਰਮਚਾਰੀ ਤੋਂ ਨਕਾਬਪੋਸ਼ ਨਕਦੀ ਤੇ ਲੈਪਟਾਪ ਖੋਹ ਹੋਏ ਫ਼ਰਾਰ  

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ (14 ਮਈ) ਦੀ ਰਾਤ ਨੂੰ ਅਰਵਿੰਦ ਪ੍ਰਾਈਵੇਟ ਟਰੈਵਲਸ ਦੀ ਬੱਸ 40 ਯਾਤਰੀਆਂ ਨੂੰ ਲੈ ਕੇ ਬਾਪਾਤਲਾ ਜ਼ਿਲੇ ਤੋਂ ਪਰਚੂਰ ਅਤੇ ਚਿਲਕਲੁਰੀਪੇਟ ਦੇ ਰਸਤੇ ਹੈਦਰਾਬਾਦ ਪਹੁੰਚੀ। ਮੰਨਿਆ ਜਾ ਰਿਹਾ ਹੈ ਕਿ ਇਸ ਬੱਸ 'ਚ ਆਂਧਰਾ ਪ੍ਰਦੇਸ਼ ਦੇ ਚਿੰਗੰਜਮ, ਗੋਨਾਸਾਪੁਡੀ ਅਤੇ ਨਿਲਯਾਪਾਲਮ ਜ਼ਿਲਿਆਂ ਦੇ ਵੱਡੀ ਗਿਣਤੀ 'ਚ ਲੋਕ ਸਵਾਰ ਸਨ। ਇਹ ਸਾਰੇ ਲੋਕ 13 ਅਪ੍ਰੈਲ ਨੂੰ ਵੋਟ ਪਾਉਣ ਤੋਂ ਬਾਅਦ ਹੈਦਰਾਬਾਦ ਪਰਤ ਰਹੇ ਸਨ। ਦੇਰ ਰਾਤ ਇਹ ਬੱਸ ਅਚਾਨਕ ਬੱਜਰੀ ਨਾਲ ਭਰੇ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ। ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ।

(For more news apart from terrible collision between bus and  truck in Andhra Pradesh killed 6 people, injured 20 News in Punjabi, stay tuned to Rozana Spokesman)