Noida news: ਬੈਰੀਕੇਡ ਨੂੰ ਲੱਤ ਮਾਰਨ ਵਾਲੇ ਨੌਜਵਾਨ ਦਾ ਹੋਇਆ ਸਾਢੇ 40 ਹਜ਼ਾਰ ਦਾ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

Noida news: ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਦਰਜ

Noida news: Youth who kicked barricade fined Rs 40,500

 

Youth who kicked barricade fined Rs 40,500: ਇੱਕ ਨੌਜਵਾਨ ਵੱਲੋਂ ਟਰੈਫ਼ਿਕ ਪੁਲਿਸ ਬੈਰੀਕੇਡ ਨੂੰ ਲੱਤ ਮਾਰ ਕੇ ਰਸਤਾ ਬਣਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਉਸ ਵਿਰੁੱਧ 40,500 ਰੁਪਏ ਦਾ ਚਲਾਨ ਜਾਰੀ ਕੀਤਾ ਹੈ ਅਤੇ ਮਾਮਲਾ ਦਰਜ ਕੀਤਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਟਰੈਫਿਕ) ਲਖਨ ਸਿੰਘ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਅਤੇ ਬਾਈਕ ਦੀ ਨੰਬਰ ਪਲੇਟ ’ਤੇ ਜਾਤੀ ਸੰਬੰਧੀ ਸ਼ਬਦ ਲਿਖੇ ਹੋਏ ਸਨ।

ਦੋਸ਼ੀ ਨੌਜਵਾਨ ਦੁੱਧ ਦਾ ਵਪਾਰੀ ਹੈ ਅਤੇ ਇਹ ਵੀਡੀਓ ਮੈਕਸ ਸਕੁਏਅਰ ਬਿਲਡਿੰਗ ਦੇ ਨੇੜੇ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ, ਉਸਨੂੰ ਟਰੈਫਿਕ ਪੁਲਿਸ ਦੁਆਰਾ ਲਗਾਏ ਗਏ ਬੈਰੀਕੇਡ ਨੂੰ ਆਪਣੇ ਪੈਰ ਨਾਲ ਹਟਾਉਂਦੇ ਅਤੇ ਆਪਣੇ ਮੋਟਰਸਾਈਕਲ ’ਤੇ ਭੱਜਦੇ ਦੇਖਿਆ ਜਾ ਸਕਦਾ ਹੈ। ਨੌਜਵਾਨ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਇਸਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ।

ਯਾਦਵ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਵੀਡੀਓ ਪੋਸਟ ਕਰ ਕੇ ਅਤੇ ਟਰੈਫਿਕ ਪੁਲਿਸ ਨੂੰ ਟੈਗ ਕਰ ਕੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਟਰੈਫਿਕ ਪੁਲਿਸ ਨੇ ਮੋਟਰ ਵਾਹਨ ਐਕਟ ਤਹਿਤ ਨੌਜਵਾਨ ਦਾ 40,500 ਰੁਪਏ ਦਾ ਚਲਾਨ ਜਾਰੀ ਕੀਤਾ ਅਤੇ ਮਾਮਲਾ ਦਰਜ ਕਰ ਲਿਆ।

(For more news apart from Noida Latest News, stay tuned to Rozana Spokesman)