ਨਾਜਾਇਜ਼ ਸ਼ਰਾਬ ਸਣੇ ਦੋ ਤਸਕਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਕਰਨਾਲ ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਬੀਤੀ ਰਾਤ ਗਸ਼ਤ ਦੌਰਾਨ 238 ਪੇਟੀ ਨਾਜਾਇਜ਼ ਸ਼ਰਾਬ ਸਣੇ 2 ਤਸਕਰਾਂ......

Police with Accused

ਕਰਨਾਲ,  : ਅੱਜ ਕਰਨਾਲ ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਬੀਤੀ ਰਾਤ ਗਸ਼ਤ ਦੌਰਾਨ 238 ਪੇਟੀ ਨਾਜਾਇਜ਼ ਸ਼ਰਾਬ ਸਣੇ 2 ਤਸਕਰਾਂ ਨੂੰ ਗੱਡੀ ਸਣੇ ਕਾਬੂ ਕੀਤਾ ਗਿਆ। ਅੱਜ ਕਰਨਾਲ ਪੁਲਿਸ ਦੇ ਥਾਣਾ ਸ਼ਹਿਰ ਦੇ ਪ੍ਰਬੰਧਕ ਮੋਹਨ ਲਾਲ ਦੀ ਦਿਤੀ ਜਾਣਕਾਰੀ ਮੁਤਾਬਕ ਨਸ਼ਾ ਵਿਰੋਧੀ ਅਭਿਆਨ ਤਹਿਤ ਸੈ.4 ਦੇ ਚੌਕੀ ਇੰਚਾਰਜ ਅਨਿਲ ਕੁਮਾਰ ਨੂੰ ਅਪਣੀ ਟੀਮ ਨਾਲ ਥਾਣਾ ਖੇਤਰ ਵਿਚ ਨਸ਼ੇ ਦੇ ਕਾਰੋਬਾਰੀਆਂ 'ਤੇ ਗਸ਼ਤ ਕਰਨ ਲਈ ਭੇਜਿਆ ਤਾਂ ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਕੁਝ ਨਸ਼ਾ ਤਸਕਰ ਕੁਰੂਕਸ਼ੇਤਰ ਤੋਂ ਪਾਨੀਪਤ ਵਲ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਹਨ,

ਜਿਸ ਤੋਂ ਬਾਅਦ ਜੀ.ਟੀ. ਰੋਡ 'ਤੇ ਨਾਕੇਬੰਦੀ ਕੀਤੀ ਗਈ ਤਾਂ ਕੁਝ ਦੇਰ ਬਾਅਦ ਇਕ ਬਲੈਰੋ ਗੱਡੀ ਪਿਕਅੱਪ ਆਉਂਦੀ ਹੋਈ ਵਿਖੀ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਗੱਡੀ ਰੋਕਣ ਦੀ ਥਾਂ ਭਜਾਉਣ ਦੀ ਕੋਸ਼ਿਸ਼ ਕੀਤਾ ਤਾਂ ਪੁਲਿਸ ਟੀਮ ਨੇ ਬੜੀ ਮੁਸਤੈਦੀ ਨਾਲ ਦੋਨਾਂ ਤਸਕਰਾਂ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਉਸ ਗੱਡੀ ਦੀ ਚੈਕਿੰਗ ਕੀਤੀ। ਇਸ ਦੌਰਾਨ ਉਸ ਵਿਚੋਂ 238 ਪੇਟੀ ਸ਼ਰਾਬ ਬਰਾਮਦ ਕੀਤੀ ਜਿਸ ਵਿਚ 199 ਪੇਟੀ ਦੇਸੀ ਅਤੇ 39 ਪੇਟੀ ਅੰਗ੍ਰੇਜੀ ਸ਼ਰਾਬ ਭਰੀ ਹੋਈ ਸੀ।  ਪੁਲਿਸ ਨੇ ਦੋਨੋ ਦੋਸ਼ੀਆਂ ਤੇ ਧਾਰਾ ਆਬਕਾਰੀ ਅਧਿਨਿਯਮ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

ਇਸ ਤਰ੍ਹਾਂ ਇਕ ਹੋਰ ਮਾਮਲੇ ਵਿਚ ਥਾਣਾ ਮਧੁਬਨ ਖੇਤਰ ਵਿਚ ਪਿੰਡ ਕੰਬੋਪੁਰਾ ਵਿਚ ਸਰਕਾਰੀ ਸਕੁਲ ਦੇ ਕੋਲੋਂ 3 ਤਸਕਰ ਸੋਮਦਤ ਵਾਸੀ ਪਾਨੀਪਤ, ਵਿਕਰਮ ਸੋਨੀ ਪਾਨੀਪਤ ਅਤੇ ਰਾਕੇਸ ਵਾਸੀ ਸੋਨੀਪਤ ਨੂੰ ਕਾਬੂ ਕੀਤਾ ਗਿਆ। ਪੁਲਿਸ ਵਲੋਂ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।