ਹੜਤਾਲ 'ਤੇ ਹੋਣ ਦੇ ਬਾਵਜੂਦ ਡਾਕਟਰਾਂ ਨੇ ਕੀਤਾ ਮਰੀਜ਼ਾਂ ਦਾ ਇਲਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਲੜਕੇ ਦਾ ਵੀ ਕੀਤਾ ਇਲਾਜ

Despite being on strike, doctors treated patients

ਨਵੀਂ ਦਿੱਲੀ: ਪੱਛਮ ਬੰਗਾਲ ਵਿਚ ਡਾਕਟਰਾਂ ਦੀ ਹੜਤਾਲ ਵਿਚ ਇਕ ਅਜਿਹਾ ਮਾਮਲਾ ਸਹਾਮਣੇ ਆਇਆ ਹੈ ਜੋ ਕਿ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੈ। ਸ਼ੁੱਕਰਵਾਰ ਸਵੇਰੇ ਸਥਿਤ ਚਿਤਾਪੁਰ ਨਿਵਾਸੀ 26 ਸਾਲਾ ਪੂਜਾ ਭਾਰਤੀ ਜਦੋਂ ਦਰਦ ਨਾਲ ਲੜ ਰਹੀ ਸੀ ਤਾਂ ਉਹਨਾਂ ਦੇ ਪਰਵਾਰ ਦੀ ਚਿੰਤਾ ਹੜਤਾਲ ਕਾਰਨ ਹੋਰ ਵਧ ਗਈ। ਪੂਜਾ ਦਾ ਦਰਦ ਵਧਣ 'ਤੇ ਉਸ ਦਾ ਪਰਵਾਰ ਉਸ ਨੂੰ ਆਰਜੀ ਕਾਰ ਵਿਚ ਮੈਡੀਕਲ ਕਾਲੇਜ ਐਂਡ ਹਾਸਪਿਟਲ ਲੈ ਗਏ।

ਪੂਜਾ ਨੇ ਦਸਿਆ ਕਿ ਉਹ ਦਰਦ ਨਾਲ ਤੜਫ਼ ਰਹੀ ਸੀ ਅਤੇ ਸੋਚ ਰਹੀ ਸੀ ਕਿ ਉਹ ਮਰ ਜਾਵੇਗੀ। ਪਰ ਉਸ ਵਕਤ ਡਾਕਟਰ ਉਸ ਦੀ ਮਦਦ ਲਈ ਅੱਗੇ ਆਏ। ਇਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ। ਪੂਜਾ ਦੀ ਡਿਲਿਵਰੀ ਕੁੱਝ ਇਨਟਰਨ ਅਤੇ ਦੋ ਪੋਸਟ ਗੈਜੂਏਟ ਟ੍ਰੇਨੀ ਡਾਕਟਰਾਂ ਨਿਰੂਪਮਾ ਡੇ ਅਤੇ ਕੈਆ ਚੈਟਰਜੀ ਨੇ ਕੀਤੀ। ਇਸ ਮਾਮਲੇ 'ਤੇ ਡਾਕਟਰ ਨਿਰੂਪਮਾ ਡੇ ਨੇ ਦਸਿਆ ਕਿ ਉਹ ਹੜਤਾਲ 'ਤੇ ਸਨ।

ਪਰ ਉਹ ਵੀ ਇਨਸਾਨ ਹਨ ਅਤੇ ਉਹ ਸੋਚਦੇ ਹਨ ਕਿ ਜਿਹਨਾਂ ਮਰੀਜ਼ਾਂ ਦੀ ਹਾਲਾਤ ਗੰਭੀਰ ਹੈ ਉਹਨਾਂ ਦਾ ਇਲਾਜ ਕੀਤਾ ਜਾਵੇ। ਇਕ ਗਰਭਵਤੀ ਔਰਤ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਲੈ ਕੇ ਜਾਣਾ ਗੰਭੀਰਤਾ ਭਰਿਆ ਹੋ ਸਕਦਾ ਹੈ। ਪੂਜਾ ਦੀ ਡਿਲਿਵਰੀ ਤੋਂ ਬਾਅਦ ਜੂਨੀਅਰ ਡਾਕਟਰਾਂ ਨੇ ਸੜਕ ਹਾਦਸੇ ਦੇ ਸ਼ਿਕਾਰ ਇਕ ਲੜਕੇ ਦਾ ਇਲਾਜ ਵੀ ਕੀਤਾ।

ਦਸ ਦਈਏ ਕਿ ਪੱਛਮ ਬੰਗਾਲ ਵਿਚ ਜੂਨੀਅਰ ਡਾਕਟਰਾਂ 'ਤੇ ਹੋਏ ਹਮਲੇ ਤੋਂ ਬਾਅਦ ਕੀਤੀ ਗਈ ਹੜਤਾਲ ਸ਼ਨੀਵਾਰ ਨੂੰ ਵੀ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ। ਕਈ ਰਾਜਾਂ ਦੇ ਡਾਕਟਰ ਇਸ ਹੜਤਾਲ ਦਾ ਸਮਰਥਨ ਕਰ ਕੇ ਡਾਕਟਰਾਂ ਦੀ ਸੁਰੱਖਿਆ ਦਾ ਮੁੱਦਾ ਉਠਾ ਰਹੇ ਹਨ।