ਸਾਊਦੀ ਅਰਬ ਵਿਚ ਮੱਕਾ ਦੇ ਕੋਲ ਖੁੱਲ ਰਿਹਾ ਹੈ ਪਹਿਲਾ ਨਾਈਟ ਕਲੱਬ
ਇਸ ਨਾਈਟ ਕਲੱਬ ਦਾ ਨਾਮ ਹਲਾਲ ਰੱਖਿਆ ਗਿਆ ਹੈ
ਸਾਊਦੀ ਅਰਬ- ਸਾਊਦੀ ਅਰਬ ਸਿਰਫ਼ ਮੱਕਾ ਮਦੀਨਾ ਦੇ ਲਈ ਨਹੀਂ ਬਲਕਿ ਆਪਣੇ ਰਾਇਲ ਲਾਈਫਸਟਾਈਲ ਲਈ ਵੀ ਜਾਣਿਆ ਜਾਂਦਾ ਹੈ। ਫੁੱਟਬਾਲ ਕਲੱਬ, ਮਹਿੰਗੀਆਂ ਗੱਡੀਆਂ ਸ਼ੇਰ ਅਤੇ ਚੀਤੇ ਪਾਲਣ ਦਾ ਸ਼ੌਕ ਇਹਨਾਂ ਸਭ ਦੇ ਚਲਦੇ ਸਾਊਦੀ ਅਰਬ ਆਪਣੀ ਕਿੰਗ ਸਾਈਜ਼ ਲਾਈਫ਼ ਦੇ ਲਈ ਮਸ਼ਹੂਰ ਹੈ। ਹੁਣ ਸਾਊਦੀ ਅਰਬ ਵਿਚ ਨਾਈਟ ਕਲੱਬ ਵੀ ਜੁੜਨ ਜਾ ਰਹੀ ਹੈ। ਇਹ ਨਾਈਟ ਕਲੱਬ ਕਿਸੇ ਐਸੀ ਵੈਸੀ ਜਗ੍ਹਾ ਤੇ ਨਹੀਂ ਬਲਕਿ ਮੱਕਾ ਮਦੀਨਾ ਦੇ ਕੋਲ ਖੋਲੀ ਜਾ ਰਹੀ ਹੈ।
ਇਸ ਨਾਈਟ ਕਲੱਬ ਦਾ ਨਾਮ 'ਹਲਾਲ' ਰੱਖਿਆ ਜਾਵੇਗਾ। ਸਾਊਦੀ ਅਰਬ ਵਿਚ ਇਹ ਪਹਿਲਾ ਨਾਈਟ ਕਲੱਬ ਬਣਨ ਜਾ ਰਿਹਾ ਹੈ। ਰਿਪੋਰਟ ਦੇ ਮੁਤਾਬਿਕ ਇਸਲਾਮੀ ਧਰਮ ਦੇ ਦੌਰਾਨ ਇਸ ਕਲੱਬ ਵਿਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਇਸ ਨਾਈਟ ਕਲੱਬ ਦੇ ਸੀਈਓ ਨੇ ਅਰੇਬੀਆ ਬਿਜ਼ਨਸ ਨੂੰ ਦੱਸਿਆ ਕਿ ਇਹ ਨਾਈਟ ਕਲੱਬ ਇੰਟਰਨੈਸ਼ਨਲ ਟੂਰਿਸਮ ਦੇ ਲਈ ਸ਼ਾਨਦਾਰ ਅਨੁਭਵ ਹੋਣ ਵਾਲਾ ਹੈ।
ਸਾਊਦੀ ਮਾਰਕਿਟ ਬਹੁਤ ਹੀ ਵਧੀਆ ਹੈ। ਇਥੋਂ ਦੇ ਲੋਕ ਬਾਹਰ ਘੁੰਮਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਜੇਦਾਹ ਵਿਚ ਆਈਰਿਸ਼ੀ ਕੈਫੇ ਬਣਾਇਆ। ਇਸ ਕੈਫੇ ਵਿਚ ਮਿਊਜ਼ਿਕ, ਬ੍ਰੇਕਫਾਸਟ, ਲੰਚ ਅਤੇ ਡਿਨਰ ਦੇ ਨਾਲ-ਨਾਲ ਇਨਡੋਰ, ਆਊਟਡੋਰ ਅਤੇ ਰੂਫਟਾਪ ਤੇ ਸਰਵਿਸ ਵੀ ਅਲਾਊਡ ਹੈ। ਟਵਿੱਟਰ ਤੇ ਹੁਣ ਲੋਕ ਹਲਾਲ ਡਿਸਕੋ(ਨਾਈਟ ਕਲੱਬ) ਨਾਮ ਨੂੰ ਲੈ ਕੇ ਉਲਝਣ ਵਿਚ ਹਨ।