ਚੰਡੀਗੜ੍ਹ ਦੇ 25 ਫੀਸਦੀ ਅਧਿਆਪਕ ਸਕੂਲ ਆ ਕੇ ਆਨਲਾਈਨ ਕਰਨਗੇ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਸੰਕਟ ਦੇ ਵਿਚ ਯੂਟੀ ਸਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾਇਆ ਜਾਵੇ।

Photo

ਚੰਡੀਗੜ੍ਹ : ਕਰੋਨਾ ਸੰਕਟ ਦੇ ਵਿਚ ਯੂਟੀ ਸਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾਇਆ ਜਾਵੇ। ਜਿਸ ਤਹਿਤ ਹੁਣ ਅਧਿਆਪਕ 15 ਜੂਨ ਸੋਮਵਾਰ ਤੋਂ ਸਰਕਾਰੀ ਸਕੂਲਾਂ ਵਿਚ ਆਉਂਣਗੇ। ਜਿਨ੍ਹਾਂ ਦੀ ਸ਼ੁਰੂਆਤ 25 ਫੀਸਦੀ ਤੋ ਕੀਤੀ ਜਾਵੇਗੀ। ਮਤਲਬ ਕਿ ਇਸ ਵਿਚ ਹਰ ਪੰਜਵੇਂ ਦਿਨ ਉਸ ਅਧਿਆਪਕ ਦੀ ਡਿਊਟੀ ਲਗਾਈ ਜਾਵੇਗੀ

ਜੋ ਪਹਿਲੇ ਦਿਨ ਆਇਆ ਸੀ। ਦੱਸ ਦੱਈਏ ਕਿ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ 6 ਹਜ਼ਾਰ ਦੇ ਕਰੀਬ ਅਧਿਆਪਕ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਇਸ ਫੈਸਲੇ ਨੂੰ ਇਨ੍ਹਾਂ ਸਾਰਿਆਂ ਤੇ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਦੀ ਮਦਦ ਪ੍ਰਪਾਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਉਂਣਾ ਪਵੇਗਾ। ਜਿਸ ਤਹਿਤ ਸਕੂਲਾਂ ਵਿਚ ਸਵੇਰੇ 10 ਤੋਂ ਦੁਪਹਿਰ 1 ਦੇ ਸਮੇਂ ਵਿਚ ਰਹਿਣਾ ਪਵੇਗਾ।

ਜੇ ਅਧਿਆਪਕ ਸਕੂਲ ਆਉਂਦੇ ਹਨ, ਤਾਂ ਉਨ੍ਹਾਂ ਨੂੰ ਵੱਖੋ ਵੱਖਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ। ਅਧਿਆਪਕਾਂ ਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਆਨਲਾਈਨ ਟੀਚਿੰਗ ਦਾ ਫਾਈਦਾ ਸਾਰੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ-ਵੱਖ ਕਲਾਸਾਂ ਵਿਚ ਦਾਖਲੇ ਲਈ ਕੰਮ ਕਰਨਾ ਪਏਗਾ। ਇਸ ਦੇ ਨਾਲ ਅਧਿਆਪਕਾਂ ਨੂੰ ਵਿੱਦਿਅਕ, ਪ੍ਰਸ਼ਾਸਕੀ ਜਾਂ ਬੁਨਿਆਦੀ ਢਾਂਚੇ ਦੇ ਮੁੱਦਿਆਂ 'ਤੇ ਵੀ ਕੰਮ ਕਰਨਾ ਪਏਗਾ।

ਇਸ ਦੇ ਨਾਲ ਹੀ ਇਹ ਵੀ ਦੱਸ ਦੱਈਏ ਕਿ ਸਿਖਿਆ ਵਿਭਾਗ ਦੇ ਵੱਲੋਂ ਇਹ ਵੀ ਸਾਫ ਕੀਤਾ ਗਿਆ ਹੈ ਕਿ  ਕਨਟੇਨਮੈਂਟ ਜ਼ੋਨ ਵਿਚ ਆਉਂਣ ਵਾਲੇ ਅਧਿਆਪਕਾਂ ਨੂੰ ਸਕੂਲ ਵਿਚ ਨਹੀਂ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਬਜ਼ੁਰਗ ਅਤੇ ਗਰਭਵਤੀ ਅਧਿਆਪਕਾਂ ਨੂੰ ਵੀ ਨਾ ਬੁਲਾਇਆ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।