ਬੀ.ਐਸ.ਐਫ਼ ਦੇ 6 ਹੋਰ ਜਵਾਨ ਨਿਕਲੇ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੀ ਬਾੜਮੇਰ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐਸ.ਐਫ਼.) ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

File Photo

ਬਾੜਮੇਰ, 14 ਜੂਨ : ਰਾਜਸਥਾਨ ਦੀ ਬਾੜਮੇਰ 'ਚ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐਸ.ਐਫ਼.) ਦੇ 6 ਹੋਰ ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੈਡੀਕਲ ਵਿਭਾਗ ਦੀ ਜਾਰੀ ਰਿਪੋਰਟ ਅਨੁਸਾਰ ਅੱਜ ਫ਼ੋਰਸ ਦੀ 115ਵੀਂ ਬਟਾਲੀਅਨ ਦੇ 6 ਜਵਾਨ ਅਤੇ ਕੋਰੋਨਾ ਪਾਜ਼ੇਟਿਵ ਮਿਲੇ ਹਨ। ਦਸਣਯੋਗ ਹੈ ਕਿ ਸਨਿਚਰਵਾਰ ਨੂੰ ਬੀ.ਐਸ.ਐਫ਼. ਦੇ ਇਕ ਜਵਾਨ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ 'ਚ ਆਏ ਜਵਾਨਾਂ ਦੇ ਸੈਂਪਲ ਲਏ ਗਏ ਸਨ।

ਇਨ੍ਹਾਂ ਜਵਾਨਾਂ ਨੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਬਟਾਲੀਅਨ 'ਚ ਸਨਸਨੀ ਫੈਲ ਗਈ। ਜ਼ਿਲ੍ਹਾ ਹੈੱਡ ਕੁਆਰਟਰ ਸਥਿਤ 115 ਬਟਾਲੀਅਨ 'ਚ ਮੈਡੀਕਲ ਅਤੇ ਪ੍ਰਸ਼ਾਸਨ ਦੀ ਟੀਮ ਪਹੁੰਚ ਗਈ। ਮੁੱਖ ਡਾਕਟਰ ਏਵਮ ਸਿਹਤ ਅਧਿਕਾਰੀ ਡਾ. ਕਮਲੇਸ਼ ਚੌਧਰੀ ਨੇ ਦਸਿਆ ਕਿ ਸਨਿਚਰਵਾਰ ਨੂੰ ਫ਼ੋਰਸ ਦਾ ਇਕ ਜਵਾਨ ਪਾਜ਼ੇਟਿਵ ਆਇਆ ਸੀ, ਅੱਜ 6 ਹੋਰ ਜਵਾਨ ਪਾਜ਼ੇਟਿਵ ਮਿਲੇ ਹਨ। (ਏਜੰਸੀ)