ਕੋਰੋਨਾ ਤੋਂ ਬਚਣ ਲਈ ਡੀ.ਸੀ. ਅਤੇ ਐਸ.ਪੀ. ਨੇ ਚੜ੍ਹਾਈ ਦੇਵੀ ਨੂੰ ਸ਼ਰਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਰੈੱਡ ਜ਼ੋਨ ਸ਼ਹਿਰ ਊਜੈਨ ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ

File Photo

ਉਜੈਨ, 14 ਜੂਨ : ਕੋਰੋਨਾ ਰੈੱਡ ਜ਼ੋਨ ਸ਼ਹਿਰ ਊਜੈਨ ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ। ਕੋਰੋਨਾ ਦੀ ਲਾਗ ਨੂੰ ਰੋਕਣ ਦੇ ਸਾਰੇ ਉਪਾਵਾਂ ਦੇ ਵਿਚਕਾਰ ਜ਼ਿਲ੍ਹੇ ਦੇ ਕੁਲੈਕਟਰ ਤੇ ਐਸ.ਪੀ ਮੰਦਰ ਪਹੁੰਚੇ ਅਤੇ ਦੇਵੀ ਨੂੰ ਸ਼ਰਾਬ ਭੇਟ ਕੀਤੀ। ਪ੍ਰੰਪਰਾ ਅਨੁਸਾਰ ਮੰਦਰ ਵਿਚ ਸਿਰਫ਼ ਚੈਤਰਾ ਨਵਰਾਤਰੀ ਦੀ ਮਹਾ ਅਸ਼ਟਮੀ 'ਤੇ ਹੀ ਦੇਵੀ ਨੂੰ ਸ਼ਰਾਬ ਭੇਟ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਪਰੰਪਰਾ ਟੁੱਟ ਗਈ।

ਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਕੋਰੋਨਾ ਦੀ ਤਬਾਹੀ ਇਸੇ ਲਈ ਹੋ ਰਹੀ ਹੈ ਕਿਉਂਕਿ ਇਸ ਵਾਰ ਤਾਲਾਬੰਦੀ ਕਾਰਨ ਪ੍ਰੰਪਰਾ ਤੋੜੀ ਗਈ ਹੈ। ਸੀਨੀਅਰ ਅਧਿਕਾਰੀ ਲੋਕਾਂ ਦੀ ਗੱਲ ਮੰਨ ਪੂਜਾ ਲਈ ਪੁੱਜੇ ਤੇ ਦੇਵੀ ਨੂੰ ਸ਼ਰਾਬ ਭੇਂਟ ਕੀਤੀ। ਲਗਾਤਾਰ 80 ਤੋਂ  ਜ਼ਿਆਦਾ ਦਿਨਾਂ ਬਾਅਦ ਵੀ ਊਜੈਨ ਕੋਰੋਨਾ ਦੇ ਰੈੱਡ ਜ਼ੋਨ ਵਿਚ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਿਮਾਰੀ ਦੀ ਰੋਕਥਾਮ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ

ਪਰ ਲਾਗ ਬੇਕਾਬੂ ਹੈ। ਹੁਣ ਇਸ ਨੂੰ ਵਿਸ਼ਵਾਸ ਜਾਂ ਅੰਧਵਿਸ਼ਵਾਸ ਕਹੋ ਪਰ ਪ੍ਰਸ਼ਾਸਨ ਹੁਣ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰ ਰਿਹਾ ਹੈ। ਅੱਜ ਊਜੈਨ ਦੇ ਕੁਲੈਕਟਰ ਅਸ਼ੀਸ਼ ਸਿੰਘ ਨੇ ਚੌਬੀਸ ਖੰਭਾ ਸਥਿਤ ਮਹਾਲਿਆ ਅਤੇ ਮਹਾਮਾਇਆ ਮੰਦਰ ਵਿਖੇ ਦੇਵੀ ਨੂੰ ਸ਼ਰਾਬ ਭੇਟ ਕੀਤੀ ਅਤੇ ਊਜੈਨ ਸ਼ਹਿਰ ਨੂੰ ਮਹਾਂਮਾਰੀ ਤੋਂ ਮੁਕਤ ਕਰਾਉਣ ਲਈ ਅਰਦਾਸ ਕੀਤੀ। ਇਸ ਮੰਦਰ ਵਿਚ ਸਾਲ ਵਿਚ ਇਕ ਵਾਰ ਚੈਤਰਾ ਨਵਰਾਤਰੀ ਦੀ ਅਸ਼ਟਮੀ 'ਤੇ ਸ਼ਰਾਬ ਭੇਟ ਕੀਤੀ ਜਾਂਦੀ ਹੈ।  (ਏਜੰਸੀ)