ਨੇਪਾਲ : ਜ਼ਮੀਨ ਖਿਸਕਣ ਕਾਰਨ ਮਲਬੇ 'ਚ ਦੱਬੇ ਦੋ ਘਰ, 8 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਛਮੀ ਨੇਪਾਲ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਵਿਚ ਦੋ ਘਰਾਂ ਦੇ ਦੱਬੇ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਅਜੇ ਵੀ ਲਾਪਤਾ ਹੈ

File Photo

ਕਾਠਮੰਡੂ, 14 ਜੂਨ : ਪਛਮੀ ਨੇਪਾਲ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਵਿਚ ਦੋ ਘਰਾਂ ਦੇ ਦੱਬੇ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਪੁਲਿਸ ਸਬ-ਇੰਸਪੈਕਟਰ ਬਿਸ਼ਵਰਾਜ ਅਧਿਕਾਰੀ ਨੇ ਦਸਿਆ ਕਿ ਪਰਬਤ ਜ਼ਿਲ੍ਹੇ ਦੇ ਕੁਸ਼ਮਾ ਨਗਰਪਾਲਿਕਾ ਦੇ ਦੁਰਲੁਗ-3 ਵਿਚ ਸਨਿਚਰਵਾਰ ਨੂੰ ਜ਼ਮੀਨ ਖਿਸਕਣ ਕਾਰਨ 9 ਲੋਕ ਮਲਬੇ ਹੇਠ ਦੱਬੇ ਗਏ। ਜਿਨ੍ਹਾਂ ਵਿਚੋਂ 8 ਲੋਕਾਂ ਦੀ ਮੌਤ ਹੋ ਗਈ ਤੇ ਇਕ ਅਜੇ ਵੀ ਲਾਪਤਾ ਹੈ।

ਲਾਪਤਾ ਵਿਅਕਤੀ ਦੀ ਤਲਾਸ਼ ਵਿਚ ਬਚਾਅ ਮੁਹਿੰਮ ਅਜੇ ਵੀ ਚੱਲ ਰਹੀ ਹੈ।ਅਧਿਕਾਰੀ ਨੇ ਦਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਵਿਚ ਦੋ ਘਰਾਂ ਦੇ ਦੱਬੇ ਜਾਣ ਤੋਂ ਬਾਅਦ ਸਨਿਚਰਵਾਰ ਨੂੰ ਬਚਾਅ ਮੁਹਿੰਮ ਦੌਰਾਨ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ ਜਦਕਿ ਪੰਜ ਲਾਸ਼ਾਂ ਨੂੰ ਅੱਜ ਜ਼ਮੀਨ ਵਿਚੋਂ ਕੱਢਿਆ ਗਿਆ ਹੈ। ਜ਼ਮੀਨ ਖਿਸਕਣ ਕਾਰਨ ਦੋਵਾਂ ਘਰਾਂ ਵਿਚ 6 ਅਤੇ 3 ਮੈਂਬਰ ਰਹਿੰਦੇ ਸਨ।

ਉਨ੍ਹਾਂ ਨੇ ਕਿਹਾ ਕਿ ਲੈਂਡਸਲਾਈਡ ਦੇ ਮਲਬੇ ਵਿਚ ਦੋਵੇਂ ਘਰ ਪੂਰੀ ਤਰ੍ਹਾਂ ਦੱਬ ਗਏ ਸਨ। ਭਾਰੀ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਕੱਲ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਹੋਈ ਕੁਸ਼ਮਾ ਨਗਰਪਾਲਿਕਾ ਦੇ ਮੇਅਰ ਰਾਮ ਚੰਦਰ ਜੋਸ਼ੀ ਨੇ ਅੱਜ ਦਸਿਆ ਕਿ ਨੇਪਾਲ ਪੁਲਿਸ ਦੀਆਂ ਟੀਮਾਂ ਫੌਜ ਤੇ ਹਥਿਆਰਬੰਦ ਪੁਲਿਸ ਬਲ ਤੇ ਰੈੱਡ ਕ੍ਰਾਸ ਦੀ ਘਟਨਾ ਵਾਲੀ ਥਾਂ 'ਤੇ ਬਚਾਅ ਮੁਹਿੰਮ ਜਾਰੀ ਹੈ। (ਪੀਟੀਆਈ)