18 ਰੁਪਏ ਦੇ ਪੈਟਰੋਲ ’ਤੇ 49 ਰੁਪਏ ਟੈਕਸ , ਕੀਮਤਾਂ 'ਚ ਹੋ ਰਿਹਾ ਹੈ ਲਗਾਤਾਰ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 9 ਦਿਨਾਂ ਤੋਂ ਵਾਧਾ ਜਾਰੀ ਹੈ। ਅੱਜ ਫਿਰ ਪੈਟਰੋਲ 48 ਪੈਸ ਅਤੇ ਡੀਜ਼ਲ 59 ਪੈਸੇ ਮਹਿੰਗਾ ਹੋ ਗਿਆ।

File Photo

ਨਵੀਂ ਦਿੱਲੀ, 15 ਜੂਨ : ਦੇਸ਼ ’ਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 9 ਦਿਨਾਂ ਤੋਂ ਵਾਧਾ ਜਾਰੀ ਹੈ। ਅੱਜ ਫਿਰ ਪੈਟਰੋਲ 48 ਪੈਸ ਅਤੇ ਡੀਜ਼ਲ 59 ਪੈਸੇ ਮਹਿੰਗਾ ਹੋ ਗਿਆ। ਉਥੇ ਦੂਜੇ ਪਾਸੇ ਅੱਠ ਦਿਨਾਂ ਵਿਚ ਕੱਚਾ ਤੇਲ ਅੱਠ ਫੀਸਦੀ ਸਸਤਾ ਹੋਕੇ 38.73 ਡਾਲਰ ਪ੍ਰਤੀ ਬੈਰਲ ਉਤੇ ਪਹੁੰਚ ਗਿਆ ਹੈ। ਪਿਛਲੇ 9 ਦਿਨਾਂ ਵਿਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਵਿਚ ਪੈਟਰੋਲ 5 ਰੁਪਏ ਅਤੇ ਡੀਜ਼ਲ 5.26 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ।

ਇਕ ਨਿਊਜ਼ ਏਜੰਸੀ ਦੇ ਮੁਤਾਬਕ ਊਰਜਾ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਕੁਝ ਦਿਨ ਪਹਿਲਾਂ ਕੱਚੇ ਤੇਲ ਉਤੇ ਕੇਂਦਰ ਵੱਲੋਂ ਵਧਾਇਆ ਗਿਆ ਆਬਕਾਰੀ ਡਿਊਟੀ ਅਤੇ ਸੂਬਿਆਂ ਵੱਲੋਂ ਵੈਟ ਵਿਚ ਕੀਤਾ ਗਿਆ ਵਾਧਾ ਹੈ। ਕੱਚਾ ਤੇਲ 70 ਫੀਸਦੀ ਤੱਕ ਸਸਤਾ ਹੋਣ ਉਤੇ ਆਬਕਾਰ ਡਿਊਟੀ 10 ਰੁਪਏ ਵਧਾਇਆ ਗਿਆ ਹੈ।
ਜੇਕਰ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਉਤੇ ਲਗਾਏ ਗਏ ਟੈਕਸਾਂ ਨੂੰ ਦੇਖਿਆ ਜਾਵੇ ਤਾਂ ਮੌਜੂਦਾ ਸਮੇਂ ਵਿਚ ਪੈਟਰੋਲ ਉਤੇ 49.42 ਰੁਪਏ ਅਤੇ ਡੀਜ਼ਲ 48.09 ਰੁਪਏ ਦਾ ਟੈਕਸ ਹੈ।

ਉਥੇ, ਦੇਸ਼ ਵਿਚ ਪੈਟਰੋਲ ਦਾ ਆਧਾਰ ਮੁੱਲ 17.96 ਰੁਪਏ ਅਤੇ ਡੀਜ਼ਲ ਦਾ 18.49 ਰੁਪਏ ਹੈ। ਤੇਲ ਉਤੇ ਲੱਗਣ ਵਾਲੇ ਟੈਕਸ ਅਤੇ ਵੈਟ ਨੂੰ ਦੇਖਿਆ ਜਾਵੇ ਤਾਂ ਭਾਰਤ ਵਿਚ ਇਹ ਕਰੀਬ 69 ਫੀਸਦੀ ਲੱਗਦਾ ਹੈ। ਉਥੇ, ਅਮਰੀਕਾ ਵਿਚ 19 ਫੀਸਦੀ, ਜਾਪਾਨ ਵਿਚ 47 ਫੀਸਦੀ, ਬ੍ਰਿਟੇਨ ਵਿਚ 62 ਫੀਸਦੀ, ਫਰਾਂਸ ਵਿਚ 63 ਫੀਸਦੀ ਅਤੇ ਜਰਮਨੀ ਵਿਚ 65 ਫੀਸਦੀ ਟੈਕਸ ਅਤੇ ਵੈਟ ਲਗਦਾ ਹੈ।

1 ਜੂਨ 2020 ਤੋਂ ਦਿੱਲੀ ਵਿਚ ਕੀਮਤ
ਵੇਰਵਾ    ਪੈਟਰੋਲ ਰੁਪਏ/ਲੀਟਰ    ਡੀਜ਼ਲ ਰੁਪਏ ਪ੍ਰਤੀ ਲੀਟਰ
ਬੇਸ ਕੀਮਤ    17.96    18.49
ਕਿਰਾਇਆ ਤੇ ਹੋਰ ਖਰਚਾ    0.32    0.29

ਡੀਲਰ ਦੀ ਕੀਮਤ (excise Duty ਅਤੇ vat ਨੂੰ ਛੱਡਕੇ)    18.28    18.78
Excise Duty    32.98    31.83
ਡੀਲਰ ਦਾ ਕਮਿਸ਼ਨ    3.56    2.52
VAT (ਡੀਲਰ ਦੇ ਕਮਿਸ਼ਨ ਨਾਲ)    16.44    16.26
ਲੋਕਾਂ ਨੂੰ ਮਿਲਦਾ  71.26,   69.39