ਔਰਤ ਦੇ ਉਪਰੋਂ ਲੰਘ ਗਈਆਂ ਤਿੰਨ ਰੇਲ ਗੱਡੀਆਂ ਪਰ ਵਾਲ ਵਿੰਗਾ ਨਾ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਕੋ ਰਾਖੇ ਸਾਈਆਂ ਮਾਰ ਨਾ ਸਾਕੇ ਕੋਇ, ਵਾਲੀ ਕਹਾਵਤ ਉਦੋਂ ਸੱਚ ਸਾਬਤ ਹੋਈ ਜਦੋਂ ਇਕ ਔਰਤ ਤੋਂ ਤਿੰਨ ਰੇਲਗੱਡੀਆਂ ਇਕ ਤੋਂ ਬਾਅਦ ਇਕ

File Photo

ਸਾਰਣ, 14 ਜੂਨ : ਜਾਕੋ ਰਾਖੇ ਸਾਈਆਂ ਮਾਰ ਨਾ ਸਾਕੇ ਕੋਇ, ਵਾਲੀ ਕਹਾਵਤ ਉਦੋਂ ਸੱਚ ਸਾਬਤ ਹੋਈ ਜਦੋਂ ਇਕ ਔਰਤ ਤੋਂ ਤਿੰਨ ਰੇਲਗੱਡੀਆਂ ਇਕ ਤੋਂ ਬਾਅਦ ਇਕ ਕਰ ਕੇ ਲੰਘ ਗਈਆਂ ਤੇ ਉਸ ਦਾ ਵਾਲ ਨਾ ਵਿੰਗਾ ਹੋਇਆ। ਛਪਰਾ ਦੀ ਇਕ ਔਰਤ ਨੇ ਮੌਤ ਨੂੰ ਮਾਤ ਦੇ ਕੇ ਸੱਭ ਨੂੰ ਹੈਰਾਨ ਕਰ ਦਿਤਾ। ਉਸ ਉਪਰੋਂ ਤਿੰਨ ਰੇਲਗੱਡੀਆਂ ਲੰਘ ਗਈਆਂ ਪਰ ਉਸ ਦੇ ਝਰੀਟ ਤਕ ਨਹੀਂ ਆਈ। ਇਹ ਹੈਰਤਅੰਗੇਜ਼ ਕਰਿਸ਼ਮੇ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਔਰਤ ਦੇ ਬਚ ਜਾਣ ਤੋਂ ਬਾਅਦ ਇਲਾਕੇ ਵਿਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ।

ਔਰਤ ਨੂੰ ਬਾਅਦ ਵਿਚ ਪੁਲਿਸ ਨੇ ਪੁੱਛ ਪੜਤਾਲ ਕਰਨ ਤੋਂ ਬਾਅਦ ਉਸ ਦੇ ਘਰਵਾਲਿਆਂ ਦੇ ਹਵਾਲੇ ਕਰ ਦਿਤਾ। ਮਿਲੀ ਜਾਣਕਾਰੀ ਮੁਤਾਬਕ ਛਪਰਾ-ਸਿਵਾਨ ਰੇਲ ਪਟੜੀ 'ਤੇ ਭੋਲਾ ਢਾਲਾ ਕੋਲ ਰੇਲਵੇ ਟ੍ਰੈਕ 'ਤੇ ਇਕ ਔਰਤ ਬੇਹੋਸ਼ ਹੋ ਕੇ ਡਿੱਗ ਗਈ। ਉਸ ਔਰਤ 'ਤੇ ਕਿਸੇ ਦੀ ਵੀ ਨਜ਼ਰ ਨਹੀਂ ਪਈ। ਇਸ ਦੌਰਾਨ ਦੋ ਮਾਲ ਗੱਡੀਆਂ ਸਣੇ ਤਿੰਨ ਟ੍ਰੇਨਾਂ ਉਸ ਟ੍ਰੈਕ ਤੋਂ ਲੰਘ ਗਈਆਂ ਪਰ ਔਰਤ ਨੂੰ ਕੁੱਝ ਨਾ ਹੋਇਆ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਇਕ ਰੇਲਵੇ ਅਧਿਕਾਰੀ ਦੀ ਨਜ਼ਰ ਟ੍ਰੈਕ 'ਤੇ ਪਈ ਤਾਂ ਉਸ ਨੇ ਰੌਲਾ ਪਾ ਦਿਤਾ। ਉਸ ਤੋਂ ਉਸ ਨੂੰ ਉਥੋਂ ਚੁੱਕਿਆ ਗਿਆ ਅਤੇ ਪਛਾਣ ਆਉਣ ਤੋਂ ਬਾਅਦ ਉਸ ਦੇ ਘਰਵਾਲਿਆਂ ਦੇ ਹਵਾਲੇ ਕਰ ਦਿਤਾ। (ਏਜੰਸੀ)