ਕੋਰੋਨਾ ਦੇ ਮਾਮਲਿਆਂ 'ਚ ਆਈ ਲਗਭਗ 85 ਫੀਸਦੀ ਗਿਰਾਵਟ : ਸਿਹਤ ਮੰਤਰਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਸਥਿਤੀ 75 ਦਿਨਾਂ ਬਾਅਦ ਦੇਖ ਰਹੇ ਹਾਂ

Coronavirus

ਨਵੀਂ ਦਿੱਲੀ-ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਲਗਾਤਾਰ ਜਾਰੀ ਹੈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਦਾ ਪੀਕ ਆਉਣ ਤੋਂ ਬਾਅਦ ਤੋਂ ਰੋਜ਼ਾਨਾ ਦੇ ਨਵੇਂ ਮਾਮਲਿਆਂ 'ਚ ਲਗਭਗ 85 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਸਥਿਤੀ 75 ਦਿਨਾਂ ਬਾਅਦ ਦੇਖ ਰਹੇ ਹਾਂ।

ਇਹ ਵੀ ਪੜ੍ਹੋ-ਹੁਣ ਬਿਨਾਂ ਜਾਂਚ ਕੀਤੇ 15 ਮਿੰਟਾਂ 'ਚ ਹੋਵੇਗੀ ਕੋਰੋਨਾ ਇਨਫੈਕਟਿਡਾਂ ਦੀ ਪਛਾਣ

ਇਹ ਗੱਲ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਦੇਸ਼ 'ਚ ਇਨਫੈਕਸ਼ਨ ਦਰ 'ਚ ਗਿਰਾਵਟ ਆ ਰਹੀ ਹੈ। ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਨਾਲ ਜੰਗ 'ਚ ਵੈਕਸੀਨੇਸ਼ਨ ਇਕ ਹਥਿਆਰ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨ, ਮਾਸਕ ਲਾਉਣ, ਸਮਾਜਿਕ ਦੂਰੀ ਵੀ ਜਾਰੀ ਰੱਖਣ। ਜਿੰਨਾ ਸੰਭਵ ਹੋ ਸਕੇ ਯਾਤਰਾ ਤੋਂ ਬਚੋ। 

ਇਹ ਵੀ ਪੜ੍ਹੋ-ਅਮਰੀਕਾ 'ਚ ਮਾਸਕ ਪਾਉਣ ਨੂੰ ਲੈ ਕੇ ਹੋਈ ਗੋਲੀਬਾਰੀ,1 ਦੀ ਮੌਤ ਤੇ 2 ਜ਼ਖਮੀ

ਉਨ੍ਹਾਂ ਨੇ ਦੱਸਿਆ ਕਿ ਭਾਰਤ 'ਚ ਫਿਲਹਾਲ 9,13,378 ਮਾਮਲੇ ਸਰਗਰਮ ਹਨ। 10 ਮਈ ਨੂੰ ਸਭ ਤੋਂ ਵਧੇਰੇ ਸਰਗਰਮ ਮਾਮਲੇ ਸਨ। ਪਿੱਛਲੇ ਸੱਤ ਦਿਨਾਂ 'ਚ ਕੋਰੋਨਾ ਦੇ ਮਾਮਲਿਆਂ ਦੀ ਗ੍ਰੋਥ ਰੇਟ ਦੀ ਗੱਲ ਕਰੀਏ ਤਾਂ 14 ਜੂਨ ਤੱਕ 60,471 ਮਾਮਲੇ ਆਏ ਸਨ ਜਦਕਿ ਪੰਜ ਮਈ ਤੋਂ 11 ਮਈ ਦਰਮਿਆਨ ਕੋਰੋਨਾ ਦੇ 3,87,098 ਨਵੇਂ ਮਾਮਲੇ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ-​CM ਕੈਪਟਨ ਦੇ ਘਰ ਦੇ ਬਾਹਰ ਅਕਾਲੀ-BSP ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੂੰ ਲਿਆ ਗਿਆ ਹਿਰਾਸਤ 'ਚ

ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਨੇ ਦੱਸਿਆ ਕਿ 1 ਤੋਂ 10 ਸਾਲ ਦੇ ਬੱਚਿਆਂ ਦੇ 3.28 ਫੀਸਦੀ ਬੱਚੇ ਪਹਿਲੀ ਲਹਿਰ 'ਚ ਕੋਰੋਨਾ ਦੀ ਲਪੇਟ 'ਚ ਆਏ ਸਨ। ਉਥੇ ਦੂਜੀ ਲਹਿਰ ਦੌਰਾਨ ਇਸ ਉਮਰ ਦੇ ਬੱਚੇ 3.05 ਫੀਸਦੀ ਕੋਰੋਨਾ ਇਨਫੈਕਟਿਡ ਹੋਏ ਸਨ। 11-20 ਸਾਲ ਦੀ ਉਮਰ ਵਾਲਿਆਂ 'ਚ 8.03 ਫੀਸਦੀ ਲੋਕ ਪਹਿਲੀ ਲਹਿਰ 'ਚ ਇਨਫੈਕਟਿਡ ਹੋਏ ਸਨ। ਉਥੇ ਇਸ ਉਮਰ ਦੇ ਲੋਕ ਦੂਜੀ ਲਹਿਰ 'ਚ 8.5 ਫੀਸਦੀ ਇਨਫੈਕਟਿਡ ਹੋਏ ਸਨ।