ਦਿੱਲੀ ਦੇ ਮੁਖਰਜੀ ਨਗਰ ਵਿਚ ਕੋਚਿੰਗ ਸੈਂਟਰ ’ਚ ਲੱਗੀ ਅੱਗ
ਫਾਇਰ ਫਾਈਟਰਜ਼ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਮਾਰਤ 'ਚ ਫਸੇ ਸਾਰੇ ਲੋਕਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢ ਲਿਆ ਹੈ।
ਨਵੀਂ ਦਿੱਲੀ: ਉੱਤਰ-ਪਛਮੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿਚ ਸਥਿਤ ਇਕ ਕੋਚਿੰਗ ਸੈਂਟਰ ਵਿਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦਸਿਆ ਕਿ ਦੁਪਹਿਰ 12.27 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਵਿਭਾਗ ਦੀਆਂ ਕੁੱਲ 11 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ: ਲੁਧਿਆਣਾ ਲੁੱਟ ਮਾਮਲੇ 'ਚ 2 ਹੋਰ ਮੁਲਜ਼ਮ ਗ੍ਰਿਫ਼ਤਾਰ, 75 ਲੱਖ ਰੁਪਏ ਬਰਾਮਦ
ਫਾਇਰ ਡਿਪਾਰਟਮੈਂਟ ਨੇ ਬਚਾਅ ਕਾਰਜ ਦਾ ਇਕ ਵੀਡੀਉ ਸਾਂਝਾ ਕੀਤਾ ਜਿਸ ਵਿਚ ਫਾਇਰ ਫਾਈਟਰ ਵਿਦਿਆਰਥੀਆਂ ਸਣੇ ਨੂੰ ਖਿੜਕੀਆਂ ਵਿਚੋਂ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਬਠਿੰਡਾ ਜੇਲ੍ਹ ’ਚ ਫਿਰ ਪੁੱਜਾ ਗੈਂਗਸਟਰ ਲਾਰੈਂਸ ਬਿਸ਼ਨੋਈ
ਫਾਇਰ ਫਾਈਟਰਜ਼ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਇਮਾਰਤ 'ਚ ਫਸੇ ਸਾਰੇ ਲੋਕਾਂ ਨੂੰ ਖਿੜਕੀਆਂ ਰਾਹੀਂ ਬਾਹਰ ਕੱਢ ਲਿਆ ਹੈ। ਕੈਰੀਅਰ ਆਉਟਲੁੱਕ ਇੰਸਟੀਚਿਊਟ ਦੇ ਫੈਕਲਟੀ ਡਾ. ਸੰਜਨ ਕੁਮਾਰ ਅਨੁਸਾਰ ਅੱਗ ਲੱਗਣ ਦਾ ਕਾਰਨ ਬੇਸਮੈਂਟ ਦੇ ਹੇਠਾਂ ਮੀਟਰ ਵਿਚ ਸਪਾਰਕਿੰਗ ਸੀ।