UPSC Exam : ਯੂਪੀਐਸਸੀ ਦੀ ਪ੍ਰੀਖਿਆ ਨੂੰ ਲੈ ਕੇ ਮੈਟਰੋ ਰੇਲ ਨੇ ਬਦਲਿਆ ਸਮਾਂ, ਜਾਣੋ ਅਜਿਹਾ ਕੀਤਾ ਕਿਉਂ ?  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

UPSC Exam :16 ਜੂਨ ਨੂੰ ਦੋ ਘੰਟੇ ਪਹਿਲਾਂ ਚੱਲੇਗੀ ਦਿੱਲੀ ਮੈਟਰੋ, ਟਿਕਟ ਦੀ ਬੁਕਿੰਗ ਕੀਤੀ ਜਾ ਰਹੀ ਆਨਲਾਈਨ  

Metro Rail

UPSC Exam : ਸਿਵਲ ਸਰਵਿਸਿਜ਼ ਇਮਤਿਹਾਨ (ਪ੍ਰੀਲੀਮਿਨਰੀ) UPSC ਦੇ ਸਬੰਧ ਵਿਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਮੈਟਰੋ ਟਰੇਨਾਂ ਦਾ ਸਮਾਂ ਬਦਲ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ UPSC ਦੁਆਰਾ ਆਯੋਜਿਤ ਸਿਵਲ ਸੇਵਾਵਾਂ ਦੀ ਪ੍ਰੀਖਿਆ ਐਤਵਾਰ ਯਾਨੀ 16 ਜੂਨ ਨੂੰ ਹੋਣੀ ਹੈ। ਉਮੀਦਵਾਰਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਮੈਟਰੋ ਰੇਲ ਸੇਵਾ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਸਹੀ ਸਮੇਂ 'ਤੇ ਪ੍ਰੀਖਿਆ ਕੇਂਦਰ ਵਿੱਚ ਆਸਾਨੀ ਨਾਲ ਪਹੁੰਚ ਸਕਣ। ਆਪਰੇਟਰ ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ (NMRC) ਦੇ ਅਨੁਸਾਰ, ਨੋਇਡਾ-ਗ੍ਰੇਟਰ ਨੋਇਡਾ ਵਿਚਕਾਰ ਮੈਟਰੋ ਕੋਰੀਡੋਰ ਦੀ ਐਕਵਾ ਲਾਈਨ 'ਤੇ ਸੇਵਾਵਾਂ ਆਮ ਤੌਰ 'ਤੇ ਐਤਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੁੰਦੀਆਂ ਹਨ।

ਇਹ ਵੀ ਪੜੋ:Narayanpur Encounter : ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ’ਚ 8 ਨਕਸਲੀ ਮਾਰੇ ਗਏ, ਇੱਕ ਜਵਾਨ ਹੋਇਆ ਸ਼ਹੀਦ   

NMRC ਦੇ ਮੈਨੇਜਿੰਗ ਡਾਇਰੈਕਟਰ ਲੋਕੇਸ਼ ਐੱਮ ਨੇ ਬੀਤੇ ਦਿਨੀਂ ਕਿਹਾ ਕਿ “16 ਜੂਨ (ਐਤਵਾਰ) ਨੂੰ ਹੋਣ ਵਾਲੀ UPSC ਸਿਵਲ ਸਰਵਿਸਿਜ਼ (ਪ੍ਰੀਲੀਮਿਨਰੀ) ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ, ਐਕਵਾ ਲਾਈਨ 'ਤੇ ਯਾਤਰੀ ਸੇਵਾਵਾਂ ਸਵੇਰੇ 8 ਵਜੇ ਦੀ ਬਜਾਏ ਸਵੇਰੇ 6 ਵਜੇ ਸ਼ੁਰੂ ਹੋਣਗੀਆਂ ਅਤੇ 15 ਮਿੰਟ ਦੇ ਅੰਤਰਾਲ 'ਤੇ ਟ੍ਰੇਨਾਂ ਚੱਲਣਗੀਆਂ। ਇਸ ਲਈ ਇੱਕ ਦਿਨ ਪਹਿਲਾਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਹ ਵੀ ਘੋਸ਼ਣਾ ਕੀਤੀ ਸੀ ਕਿ ਇਸਦੇ ਫੇਜ਼ III ਸੈਕਸ਼ਨ 'ਤੇ ਸੇਵਾਵਾਂ ਐਤਵਾਰ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋਣਗੀਆਂ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਤੁਸੀਂ DMRC ਮੋਮੈਂਟਮ ਐਪ ਰਾਹੀਂ ਦਿੱਲੀ ਮੈਟਰੋ ਦੀਆਂ ਟਿਕਟਾਂ ਆਨਲਾਈਨ ਖਰੀਦ ਸਕਦੇ ਹੋ। ਇਸ ਦੇ ਲਈ ਤੁਹਾਨੂੰ ਮੈਟਰੋ ਸਟੇਸ਼ਨ 'ਤੇ ਲਾਈਨ 'ਚ ਨਹੀਂ ਖੜ੍ਹਾ ਹੋਣਾ ਪਵੇਗਾ।

(For more news apart from Metro Rail has changed the timings for UPSC exam  News in Punjabi, stay tuned to Rozana Spokesman)