Uttarakhand News : ਬਦਰੀਨਾਥ ਹਾਈਵੇਅ 'ਤੇ ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ, 8 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttarakhand News : ਰਾਹਤ ਟੀਮਾਂ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ

ਅਲਕਨੰਦਾ ਨਦੀ 'ਚ ਡਿੱਗੀ ਮਿੰਨੀ ਬੱਸ

Uttarakhand News : ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਸ਼ਨੀਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ। ਬਦਰੀਨਾਥ ਹਾਈਵੇਅ 'ਤੇ 26 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਟੈਂਪੂ ਟਰੈਵਲਰ (ਮਿੰਨੀ ਬੱਸ) ਨਦੀ ਵਿੱਚ ਡਿੱਗ ਗਈ। ਇਸ ਹਾਦਸੇ 'ਚ ਸਥਾਨਕ ਲੋਕਾਂ ਅਨੁਸਾਰ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਨਦੀ ’ਚ ਬੱਸ ਡਿੱਗਣ ਦੌਰਾਨ ਕਈ ਲੋਕ ਨਦੀ ਦੇ ਪਾਣੀ ’ਚ ਵਹਿ ਗਏ ਹਨ।

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਐਕਸੀਅਨ ਪੋਸਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਐੱਸ.ਡੀ.ਆਰ.ਐੱਫ. ਦੇ ਨਾਲ-ਨਾਲ ਪੁਲਿਸ ਟੀਮ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

(For more news apart from Minibus fell into Alaknanda river on Badrinath highway, 8 dead News in Punjabi, stay tuned to Rozana Spokesman)