ਜਬਰ ਜ਼ਨਾਹ ਅਤੇ ਗਰਭਪਾਤ ਦੇ ਦੋਸ਼ 'ਚ ਇਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਪੁਲਿਸ ਨੇ ਨਾਬਾਲਗ ਨਾਲ ਜਬਰ ਜਿਨਾਹ ਕਰਨ 'ਤੇ ਗਰਭਪਾਤ ਕਰਨ ਦੇ ਮਾਮਲੇ ਵਿਚ ਮਹਿਲਾ ਥਾਣਾ ਪੁਲਿਸ ਨੇ ਦੋਸ਼ੀ ਨੂੰ ਰਿਵਾੜੀ ਤੋਂ ਗ੍ਰਿਫਤਾਰ ਕੀਤਾ...

Rape Victim

ਚੰਡੀਗੜ੍ਹ, ਹਰਿਆਣਾ ਪੁਲਿਸ ਨੇ ਨਾਬਾਲਗ ਨਾਲ ਜਬਰ ਜਿਨਾਹ ਕਰਨ 'ਤੇ ਗਰਭਪਾਤ ਕਰਨ ਦੇ ਮਾਮਲੇ ਵਿਚ ਮਹਿਲਾ ਥਾਣਾ ਪੁਲਿਸ ਨੇ ਦੋਸ਼ੀ ਨੂੰ ਰਿਵਾੜੀ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਪਿੰਡ ਰਾਮਗੜ੍ਹ ਵਾਸੀ ਅਸ਼ੋਕ ਕੁਮਾਰ ਵਜੋਂ ਹੋਈ ਹੈ। ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਬਾਲਗ ਦੇ ਪਿਤਾ ਨੇ ਉਪਰੋਕਤ ਦੋਸ਼ੀ 'ਤੇ ਨਾਬਾਲਗ ਨਾਲ ਜਬਰ ਜਿਨਾਹ ਕਰਨ ਅਤੇ ਗਰਭਪਾਤ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਤਾ ਦੇ ਪਿਤਾ ਨੇ ਕਿਹਾ ਸੀ ਕਿ ਉਹ ਸਦਰ ਥਾਣਾ ਖੇਤਰ ਵਿਚ ਕਿਰਾਏ 'ਤੇ ਰਹਿੰਦਾ ਹੈ ਅਤੇ ਵਿਆਹ ਸਮਾਰੋਹ ਤੇ ਹੋਰ ਪ੍ਰੋਗ੍ਰਾਮਾਂ ਵਿਚ ਬਰਤਨ ਸਾਫ ਕਰ ਕੇ ਪਰਵਾਰ ਦਾ ਗੁਜਾਰਾ ਕਰਦਾ ਹੈ। ਕਰੀਬ ਤਿੰਨ ਮਹੀਨ ਪਹਿਲਾਂ ਉਸ ਦੀ 15 ਸਾਲ ਦੀ ਕੁੜੀ ਦੁਕਾਨ 'ਤੇ ਸਾਮਾਨ ਲੈਣ ਲਈ ਗਈ ਸੀ। ਇਸ ਦੌਰਾਨ ਦੋਸ਼ੀ ਉਸ ਦੀ ਕੁੜੀ ਨੂੰ ਡਰਾ ਧਮਕਾ ਦੇ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਜਬਰ ਜਿਨਾਹ ਕੀਤਾ। ਦੋਸ਼ੀ ਨੇ ਉਸ ਦੀ ਕੁੜੀ ਨੂੰ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿਤੀ।

ਘਟਨਾ ਦੇ ਕਰੀਬ ਦੋ ਮਹੀਨੇ ਤੋਂ ਬਾਅਦ ਉਸ ਦੀ ਕੁੜੀ ਦੇ ਪੇਟ ਵਿਚ ਦਰਦ ਹੋਇਆ ਸੀ। ਉਨ੍ਹਾਂ ਨੇ ਇਕ ਨਰਸ ਤੋਂ ਜਾਂਚ ਕਰਾਈ ਤਾਂ ਉਸ ਨੇ ਦਸਿਆ ਕਿ ਨਾਬਾਲਿਕ ਗਰਭ ਤੋਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰਿਵਾੜੀ ਦੇ ਹਸਪਤਾਲ ਵਿਚ ਜਾਂਚ ਕਰਵਾਈ ਤਾਂ ਉੱਥੇ ਵੀ ਉਸ ਦੀ ਕੁੜੀ ਦੇ ਪੇਟ ਵਿਚ ਗਰਭ ਦਸਿਆ।
ਉਨ੍ਹਾਂ ਦਸਿਆ ਕਿ ਦੋਸ਼ੀ ਅਸ਼ੋਕ ਨੂੰ ਪਤਾ ਲਗਾ ਤਾਂ ਉਹ  ਕੁੜੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗਾ। ਇਸ ਤੋਂ ਬਾਅਦ ਅਸ਼ੋਕ ਤੇ ਉਸ ਦੀ ਪਤਨੀ ਉਸ ਦੀ ਕੁੜੀ ਨੂੰ ਦਿੱਲੀ ਲੈ ਕੇ ਗਏ ਜਿੱਥੇ ਉਸ ਦਾ ਗਰਭਪਾਤ ਕਰਵਾ ਦਿਤਾ।

ਨਾਬਾਲਿਕ ਦੇ ਪਿਤਾ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਅਸ਼ੋਕ ਨੂੰ ਗ੍ਰਿਫਤਾਰ ਕਰ ਲਿਆ। ਇਕ ਹੋਰ ਮਾਮਲੇ ਵਿਚ ਹਰਿਆਣਾ ਪੁਲਿਸ ਨੇ ਮਹਿਲਾ ਨੂੰ ਜਾਲ ਵਿਚ ਫਸਾ ਕੇ ਦਿੱਲੀ ਤੇ ਰਾਜਸਥਾਨ ਵਿਚ ਦੇਹ ਵਪਾਰ ਵਿਚ ਧਕੇਲਨ ਵਾਲੀ ਰਿਵਾੜੀ ਦੇ ਇਕ ਮਹੁੱਲੇ ਤੋਂ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਦੀ ਪਛਾਣ ਦਿੱਲੀ ਇੰਦਰਲੋਕ ਵਾਸੀ ਮਹਿਲਾ ਵੱਜੋਂ ਹੋਈ ਹੈ।

ਬੁਲਾਰੇ ਨੇ ਦਸਿਆ ਕਿ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਮਹੁੱਲੇ ਤੋਂ 12 ਜੂਨ ਨੂੰ ਅਚਾਨਕ ਇਕ ਮਹਿਲਾ ਲਾਪਤਾ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਆਪਣੇ ਪੱਧਰ 'ਤੇ ਭਾਲ ਕਰਨ ਤੋਂ ਬਾਅਦ ਰਿਵਾੜੀ ਸ਼ਹਿਰ ਥਾਣਾ ਪੁਲਿਸ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। 11 ਜੁਲਾਈ ਨੂੰ ਮਹਿਲਾ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਅਤੇ ਚਿੜਾਵਾ ਵਿਚ ਇਕ ਮਹਿਲਾ ਦੇ ਚੁੰਗਲ ਵਿਚ ਹੋਣ ਦੀ ਜਾਣਕਾਰੀ ਦਿੱਤੀ। ਪਰਿਵਾਰ 12 ਜੁਲਾਈ ਨੂੰ ਮਹਿਲਾ ਨੂੰ ਵਾਪਸ ਲੈ ਆਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਮਹਿਲਾ ਨੇ ਪੁਲਿਸ ਨੂੰ ਦਸਿਆ ਕਿ ਇਕ ਮਹਿਲਾ ਨੇ ਉਸ ਨੂੰ ਗੱਲਾਂ ਵਿਚ ਫਸਾ ਕੇ ਦਿੱਲੀ ਬੁਲਾ ਲਿਆ ਸੀ ਅਤੇ ਉਸ ਨੂੰ ਹੋਟਲਾਂ ਵਿਚ ਦੇਹ ਵਪਾਰ ਲਈ ਭੇਜਣਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਦੱਸਣ 'ਤੇ ਉਸ ਨੂੰ ਜਾਨ ਤੋਂ ਮਾਰਣ ਦੀ ਧਮਕੀ ਦਿੱਤੀ ਜਾਂਦੀ ਰਹੀ। ਪੀੜਿਤਾ ਨੇ ਦਸਿਆ ਕਿ ਦੋਸ਼ੀ ਮਹਿਲਾ ਨਾਲ ਉਸ ਦੀ ਮੁਲਾਕਾਤ ਸਫਲ ਦੌਰਾਨ ਇਕ ਬੱਸ ਵਿਚ ਹੋਈ ਸੀ ਅਤੇ ਉਪਰੋਕਤ ਮਹਿਲਾ ਨੇ ਉਸ ਦੇ ਮੋਬਾਇਲ ਨੰਬਰ ਲੈ ਲਿਆ ਸਨ।

ਇਸ ਤੋਂ ਬਾਅਦ ਦੋਵਾਂ ਵਿਚਕਾਰ ਕਈ ਵਾਰ ਗੱਲਬਾਤ ਵੀ ਹੋ ਚੁੱਕਿਆ ਸੀ। ਪੁਲਿਸ ਨੇ ਪੀੜਿਤਾ ਦਾ ਮੈਡੀਕਲ ਤੇ ਬਿਆਨ ਦਰਜ ਕਰਨ ਤੋਂ ਬਾਅਦ ਸ਼ੁਕਰਵਾਰ ਦੀ ਸ਼ਾਮ ਨੂੰ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਮਹਿਲਾ ਨੂੰ ਸ਼ਨੀਵਾਰ ਨੂੰ ਪੇਸ਼ ਕੀਤਾ, ਜਿੱਥੇ ਉਸ ਨੂੰ ਦੋ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਦੋਸ਼ੀ ਮਹਿਲਾ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।