ਰੋਹਤਕ 'ਚ ਹੋਈ ਘਟਨਾ ਸਿਆਸੀ ਪਾਰਟੀ ਦੀ ਸਾਜ਼ਸ਼ : ਖ਼ਜ਼ਾਨਾ ਮੰਤਰੀ
ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਦਾ ਫਰਵਰੀ, 2016 ਵਿਚ ਰੋਹਤਕ ਹਿੰਸਾ, ਅੱਗ ਲਗਾਉਣ ਅਤੇ ਲੁੱਟਮਾਰ ਮਾਮਲੇ ਵਿਚ ਸੀ.ਬੀ.ਆਈ....
ਚੰਡੀਗੜ੍ਹ,ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਦਾ ਫਰਵਰੀ, 2016 ਵਿਚ ਰੋਹਤਕ ਹਿੰਸਾ, ਅੱਗ ਲਗਾਉਣ ਅਤੇ ਲੁੱਟਮਾਰ ਮਾਮਲੇ ਵਿਚ ਸੀ.ਬੀ.ਆਈ. ਦੀ ਚਾਰਜਸ਼ੀਟ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਮਾਮਲੇ ਵਿਚ ਸੀ.ਬੀ.ਆਈ. ਦੀ ਚਾਰਜਸ਼ੀਟ ਦੀ ਜੋ ਖਬਰ ਖਬੀ ਹੈ, ਉਸ ਨਾਲ ਸਾਫ ਹੋਇਆ ਹੈ ਕਿ ਇਹ ਦੰਗੇ ਯੋਜਨਾ ਬਣਾ ਕੇ ਕੀਤੇ ਗਏ ਸਨ। ਕੈਪਟਨ ਅਭਿਨਿਊ ਨੇ ਕਿਹਾ ਕਿ ਅਖ਼ਬਾਰਾਂ ਵਿਚ ਚਾਰਜਸ਼ੀਟ ਨਾਲ ਜੁੜੀ ਖਬਰਾਂ ਤੋਂ ਪਤਾ ਲਗਿਆ ਹੈ ਕਿ ਇਹ ਇਕ ਸਿਆਸੀ ਪਾਰਟੀ ਦੀ ਸਾਜ਼ਿਸ਼ ਸੀ।
ਇਸ ਤੋਂ ਇਲਾਵਾ, ਚਾਰਜਸ਼ੀਟ ਵਿਚ ਸਾਹਮਣੇ ਆਇਆ ਹੈ ਕਿ ਸੱਤਾ ਪਲਟਣ ਅਤੇ ਕੁਰਸੀ ਜਾਣ ਕਾਰਣ ਹੀ ਇਹ ਘਟਨਾ ਹੋਈ ਸੀ। ਉਨ੍ਹਾਂ ਕਿਹਾ ਕਿ ਚਾਰਜਸ਼ੀਟ ਵਿਚ ਸਾਹਮਣੇ ਆਏ ਨਾਂਮਾਂ ਦੇ ਵਿਅਕਤੀ ਸਿੱਧੇ ਤੌਰ 'ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਜੁੜੇ ਲੋਕ ਹਨ। ਕੈਪਟਨ ਅਭਿਮਨਿਊ ਨੇ ਕਿਹਾ ਕਿ ਚਾਰਜਸ਼ੀਟ ਵਿਚ ਗੱਲ ਪੜ੍ਹ ਕੇ ਰੋਂਗਟੇ ਖੜੇ ਹੋ ਜਾਂਦੇ ਹਨ ਕਿ ਹਜ਼ਾਰਾਂ ਲੋਕਾਂ ਦੀ ਦੁਕਾਨ ਤੇ ਮਕਾਨ ਜਲਾਏ ਗਏ, 32 ਲੋਕਾਂ ਦੀ ਮੌਤ ਹੋਈ, ਨਾਲ ਹੀ ਮੇਰੇ ਪਰਵਾਰ ਨੂੰ ਜਾਨ ਤੋਂ ਮਾਰਨ ਦਾ ਯਤਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਰਾਖਵਾਂ ਅੰਦੋਲਨ ਨਾਲ ਜੁੜੇ ਲੋਕਾਂ ਦਾ ਇਸ ਹਿੰਸਾ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਲੇਕਿਨ ਸਾਬਕਾ ਮੁੱਖ ਮੰਤਰੀ ਸ੍ਰੀ ਹੁੱਡਾ ਅਤੇ ਉਨ੍ਹਾਂ ਨਾਲ ਜੁੜੇ ਲੋਕ ਇਸ ਲਈ ਸਿੱਧੇ ਤੌਰ 'ਤੇ ਜਿੰਮੇਵਾਰ ਹਨ। ਕੈਪਟਨ ਅਭਿਮਨਿਊ ਨੇ ਕਿਹਾ ਕਿ ਅੱਗ ਲਗਾਉਣ ਅਤੇ ਲੁਟਪਾਟ ਲਈ ਅਪਰਾਧਿਕ ਤੱਤਾਂ ਨੇ ਜੋ ਕੰਮ ਕੀਤਾ, ਜਿਸ ਦੀ ਬਦਨਾਮੀ ਸਮਾਜ ਨੂੰ ਝਲਣੀ ਪਈ।
ਲੇਕਿਨ ਇਸ ਦੇ ਜਿੰਮੇਵਾਰੀ ਉਹ ਸਿਆਸੀ ਲੋਕ ਹਨ, ਜਿੰਨ੍ਹਾਂ ਦੇ ਸਵਾਰਥ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਹੁੱਡਾ ਦੇ ਕਰੀਬੀ ਕ੍ਰਿਸ਼ਣ ਮੂਰਤੀ ਹੁੱਡਾ ਦੇ ਬੇਟੇ ਗੌਰਵ ਹੁੱਡਾ, ਅਸ਼ੋਕ ਬਲਹਾਰਾ ਸਮੇਤ ਸਾਰੇ ਲੋਕ ਸ਼ਾਮਿਲ ਹਨ ਅਤੇ ਹਿੰਸਾ ਯੋਜਨਾ ਬਣਾ ਕੇ ਕੀਤੀ ਗਈ ਸੀ। ਕੈਪਟਨ ਅਭਿਮਨਿਊ ਨੇ ਕਿਹਾ ਕਿ ਮੈਂ ਇਸ ਮਾਮਲੇ ਵਿਚ ਕਿਸੇ ਈਰਖਾ ਨਾਲ ਲਈਂ ਸਗੋਂ ਸਮਾਜ ਦੇ ਭਾਈਚਾਰੇ ਨੂੰ ਤੋੜਣ ਵਾਲਿਆਂ ਦਾ ਸੱਚ ਨੌਜੁਆਨ ਪੀੜ੍ਹੀ ਅਤੇ ਸਾਰੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ, ਇਸ ਨਾਲ ਸਮਾਜ ਅਤੇ ਭਾਈਚਾਰੇ ਨੂੰ ਮਜਬੂਤੀ ਮਿਲੇਗੀ।