ਤਬਲੀਗ਼ੀ ਜਮਾਤ ਜੁਰਮਾਨਾ ਦੇਣ 'ਤੇ ਪੰਜ ਦੇਸ਼ਾਂ ਦੇ ਨਾਗਰਿਕ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਕੀਲ ਨੇ ਦਸਿਆ ਕਿ ਸ੍ਰੀਲੰਕਾ ਦੇ ਤਿੰਨ ਨਾਗਰਿਕਾਂ ਅਤੇ ਨਾਈਜੀਰੀਆ ਤੇ ਤਨਜ਼ਾਨੀਆ ਦੇ ਹੋਰ ਨਾਗਰਿਕਾਂ ਨੇ ਅਦਾਲਤ ਵਿਚ ਮੁਕੱਦਮਾ ਚਲਾਏ ਜਾਣ ਦੀ ਬੇਨਤੀ ਕੀਤੀ।

Photo

ਨਵੀਂ ਦਿੱਲੀ, 14 ਜੁਲਾਈ : ਦਿੱਲੀ ਦੀ ਅਦਾਲਤ ਨੇ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ ਸ਼ਾਮਲ ਹੋ ਕੇ ਵੀਜ਼ਾ ਨਿਯਮਾਂ ਸਣੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦੇ ਮਾਮਲੇ ਵਿਚ ਪੰਜ ਦੇਸ਼ਾਂ ਦੇ ਵਿਦੇਸ਼ੀ ਨਾਗਰਿਕਾਂ ਨੂੰ ਵੱਖੋ ਵੱਖ ਜੁਰਮਾਨਾ ਰਕਮ ਦਾ ਭੁਗਤਾਨ ਕਰਨ 'ਤੇ ਰਿਹਾਅ ਕੀਤੇ ਜਾਣ ਦੀ ਆਗਿਆ ਦੇ ਦਿਤੀ। ਵਕੀਲ ਨੇ ਦਸਿਆ ਕਿ ਸ੍ਰੀਲੰਕਾ ਦੇ ਤਿੰਨ ਨਾਗਰਿਕਾਂ ਅਤੇ ਨਾਈਜੀਰੀਆ ਤੇ ਤਨਜ਼ਾਨੀਆ ਦੇ ਹੋਰ ਨਾਗਰਿਕਾਂ ਨੇ ਅਦਾਲਤ ਵਿਚ ਮੁਕੱਦਮਾ ਚਲਾਏ ਜਾਣ ਦੀ ਬੇਨਤੀ ਕੀਤੀ। ਵਕੀਲ ਆਸ਼ਿਮਾ ਮੰਡਲਾ ਨੇ ਦਸਿਆ ਕਿ ਜੱਜ ਦੇਵ ਚੌਧਰੀ ਨੇ 17 ਸ੍ਰੀਲੰਕਾਈ ਨਾਗਰਿਕਾਂ ਨੂੰ ਪੰਜ ਪੰਜ ਹਜ਼ਾਰ ਰੁਪਏ ਦੇ ਜੁਰਮਾਨੇ ਦੇ ਭੁਗਤਾਨ 'ਤੇ ਰਿਹਾਅ ਕਰ ਦਿਤਾ। ਮੁਲਜ਼ਮਾਂ ਨੇ ਤਾਲਾਬੰਦੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਪ੍ਰਵਾਨ ਕੀਤਾ।  (ਏਜੰਸੀ)