ਪੂਰਬੀ ਲਦਾਖ਼ ਰੇੜਕਾ : ਭਾਰਤੀ ਅਤੇ ਚੀਨੀ ਕਮਾਂਡਰਾਂ ਨੇ ਚੌਥੇ ਦੌਰ ਦੀ ਗੱਲਬਾਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਗੜੇ ਵਾਲੀਆਂ ਥਾਵਾਂ ਤੋਂ ਫ਼ੌਜ ਦੀ ਮੁਕੰਮਲ ਵਾਪਸੀ ਨੂੰ ਅੰਤਮ ਰੂਪ ਦੇਣ ਲਈ ਵਿਚਾਰਾਂ

Photo

ਨਵੀਂ ਦਿੱਲੀ, 14 ਜੁਲਾਈ : ਭਾਰਤ ਅਤੇ ਚੀਨੀ ਫ਼ੌਜ ਦੇ ਕਮਾਂਡਰਾਂ ਨੇ ਪੇਂਗੋਂਗ ਸੋ ਅਤੇ ਦੇਪਸਾਂਗ ਜਿਹੇ ਝਗੜੇ ਵਾਲੇ ਇਲਾਕਿਆਂ ਵਿਚ ਸਮਾਂਬੱਧ ਤਰੀਕੇ ਨਾਲ ਪਿੱਛੇ ਹਟਣ ਤੋਂ ਇਲਾਵਾ ਪੂਰਬੀ ਲਦਾਖ਼ ਵਿਚ ਅਸਲ ਕੰਟਰੋਲ ਰੇਖਾ ਲਾਗਲੇ ਫ਼ੌਜੀ ਅੱਡਿਆਂ ਨਾਲ ਭਾਰੀ ਗਿਣਤੀ ਵਿਚ ਫ਼ੌਜੀਆਂ ਅਤੇ ਹਥਿਆਰਾਂ ਨੂੰ ਹਟਾਉਣ ਦੀ ਕਵਾਇਦ ਦੀ ਰੂਪਰੇਖਾ ਨੂੰ ਅੰਤਮ ਰੂਪ ਦੇਣ ਲਈ ਮੰਗਲਵਾਰ ਨੂੰ ਅਹਿਮ ਗੱਲਬਾਤ ਸ਼ੁਰੂ ਕੀਤੀ।

 ਸਰਕਾਰੀ ਸੂਤਰਾਂ ਨੇ ਦਸਿਆ ਕਿ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਐਲਏਸੀ 'ਤੇ ਭਾਰਤ ਵਾਲੇ ਪਾਸੇ ਚੁਸ਼ੁਲ ਵਿਚ ਤੈਅ ਬੈਠਕ ਬਿੰਦੂ 'ਤੇ ਸਵੇਰੇ ਲਗਭਗ 11.30 ਵਜੇ ਸ਼ੁਰੂ ਹੋਈ। ਗੱਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਦੀ 14ਵੀਂ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਚੀਨੀ ਧਿਰ ਦੀ ਅਗਵਾਈ ਦਖਣੀ ਸ਼ਿਨਜਿਯਾਂਗ ਫ਼ੌਜੀ ਖੇਤਰ ਦੇ ਪ੍ਰਤੀਨਿਧ ਮੇਜਰ ਜਨਰਲ ਲਿਊ ਲਿਨ ਕਰ ਰਹੇ ਸਨ।

ਉੱਚ ਪਧਰੀ ਬੈਠਕ ਵਿਚ ਧਿਆਨ ਪੇਂਗੋਂਗ ਸੋ ਅਤੇ ਦੇਪਸਾਂਗ ਵਿਚ ਫ਼ੌਜੀਆਂ ਦੀ ਵਾਪਸੀ ਦੀ ਕਵਾਇਦ ਦੇ ਦੂਜੇ ਗੇੜ ਨੂੰ ਸ਼ੁਰੂ ਕਰਨ ਦੇ ਨਾਲ ਹੀ ਸਮਾਂਬੱਧ ਤਰੀਕੇ ਨਾਲ ਪਿੱਛੇ ਦੇ ਅੱਡਿਆਂ ਤੋਂ ਫ਼ੌਜ ਤੇ ਹਥਿਆਰਾਂ ਨੂੰ ਹਟਾਉਣ ਵਲ ਦਿਤਾ ਜਾਵੇਗਾ। ਸੂਤਰਾਂ ਨੇ ਦਸਿਆ ਕਿ ਸਮਝਿਆ ਜਾਂਦਾ ਹੈ ਕਿ ਭਾਰਤੀ ਧਿਰ ਪੰਜ ਮਈ ਤੋਂ ਪਹਿਲਾਂ ਪੂਰਬੀ ਲਦਾਖ਼ ਦੇ ਸਾਰੇ ਇਲਾਕਿਆਂ ਵਿਚ ਜਿਹੜੀ ਪਹਿਲਾਂ ਵਾਲੀ ਸਥਿਤੀ ਸੀ, ਉਸ ਨੂੰ ਕਾਇਮ ਰੱਖਣ 'ਤੇ ਜ਼ੋਰ ਦੇਵੇਗੀ ਜਦ ਦੋਹਾਂ ਦੇਸ਼ਾਂ ਦੀਆਂ ਫ਼ੌਜੀਆਂ ਵਿਚਾਲੇ ਝੜਪ ਮਗਰੋਂ ਰੇੜਕਾ ਪੈ ਗਿਆ ਸੀ।

 ਸੂਤਰਾਂ ਨੇ ਕਿਹਾ ਕਿ ਦੋਵੇਂ ਧਿਰਾਂ ਉਚਾਈ ਵਾਲੇ ਖੇਤਰ ਵਿਚ ਪੂਰੀ ਤਰ੍ਹਾਂ ਸ਼ਾਂਤੀ ਕਾਇਮ ਰੱਖਣ ਲÂਾਂੀ ਖਾਕੇ ਨੂੰ ਵੀ ਅੰਤਮ ਰੂਪ ਦੇ ਸਕਦੀਆਂ ਹਨ ਜਿਥੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਅੱਠ ਹਫ਼ਤੇ ਤਕ ਰੇੜਕਾ ਚਲਿਆ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਗੋਗਰਾ, ਹਾਟ ਸਪਰਿੰਗਜ਼ ਅਤੇ ਗਲਵਾਨ ਘਾਟੀ ਤੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਕਵਾਇਦ ਪੂਰੀ ਕਰ ਲਈ ਹੈ ਅਤੇ ਭਾਰਤ ਦੀ ਮੰਗ ਮੁਤਾਬਕ ਪਿਛਲੇ ਇਕ ਹਫ਼ਤੇ ਵਿਚ ਪੇਂਗੋਂਗ ਸੋ ਇਲਾਕੇ ਵਿਚ ਫ਼ਿੰਗਰ ਫ਼ੋਰ ਵਿਚ ਅਪਣੀ ਮੌਜੂਦਗੀ ਨੂੰ ਕਾਫ਼ੀ ਹੱਦ ਤਕ ਘੱਟ ਕਰ ਦਿਤਾ ਹੈ। (ਏਜੰਸੀ)