ਕੋਰੋਨਾ ਦੇ ਨਾਲ ਭੁੱਖਮਰੀ ਦਾ ਵੀ ਕਹਿਰ, ਵਿਸ਼ਵ 'ਚ ਹਰ ਮਿੰਟ 'ਚ ਮਰ ਰਹੇ ਨੇ 11 ਲੋਕ - ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਵਿਡ -19 ਕਾਰਨ ਹਰ ਇੱਕ ਮਿੰਟ ਵਿਚ ਲਗਭਗ ਸੱਤ ਲੋਕ ਮਰਦੇ ਹਨ। 

Starvation

ਨਵੀਂ ਦਿੱਲੀ : ਗਰੀਬੀ ਦੇ ਖਾਤਮੇ ਲਈ ਕੰਮ ਕਰ ਰਹੀ ਇਕ ਸੰਸਥਾ ਆਕਸਫੈਮ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਭੁੱਖ ਕਾਰਨ ਹਰ ਮਿੰਟ ਵਿਚ 11 ਮੌਤਾਂ ਹੁੰਦੀਆਂ ਹਨ ਅਤੇ ਪਿਛਲੇ ਇਕ ਸਾਲ ਵਿਚ ਪੂਰੀ ਦੁਨੀਆ ਵਿਚ ਅਕਾਲ ਵਰਗੀ ਸਥਿਤੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਛੇ ਗੁਣਾ ਵਾਧਾ ਹੋਇਆ ਹੈ। ਆਕਸਫੈਮ ਨੇ 'ਦਿ ਹੰਗਰ ਵਾਇਰਸ ਮਲਟੀਪਲੈਕਸ' ਸਿਰਲੇਖ ਦੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਭੁੱਖਮਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਕੋਵਿਡ -19 ਕਾਰਨ ਮਰਨ ਵਾਲਿਆਂ ਦੀ ਗਿਣਤੀ ਤੋਂ ਵੀ ਵਧ ਗਈ ਹੈ।

ਕੋਵਿਡ -19 ਕਾਰਨ ਹਰ ਇੱਕ ਮਿੰਟ ਵਿਚ ਲਗਭਗ ਸੱਤ ਲੋਕ ਮਰਦੇ ਹਨ।  ਅੰਕੜੇ ਹੈਰਾਨ ਕਰਨ ਵਾਲੇ ਹਨ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਕੜੇ ਅਜਿਹੇ ਲੋਕਾਂ ਦੇ ਬਣੇ ਹੋਏ ਹਨ ਜੋ ਨਾ ਸਹਿਣ ਕਰਨ ਵਾਲੇ ਦੁੱਖਾਂ ਵਿਚੋਂ ਲੰਘ ਰਹੇ ਹਨ।" ਐਬੀ ਮੈਕਸਮੈਨ, ਆਕਸਫੈਮ ਅਮਰੀਕਾ ਦੇ ਪ੍ਰਧਾਨ ਅਤੇ ਸੀਈਓ ਨੇ ਕਿਹਾ ਕਿ ਦੁਨੀਆ ਦੇ 15.5 ਕਰੋੜ ਕਾਦ ਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ।

ਹੋਰ ਪੜ੍ਹੋ -  ਕਿਸਾਨ ਦੇ ਪੁੱਤਰ ਨੂੰ Amazon ’ਚ ਮਿਲਿਆ 67 ਲੱਖ ਦਾ ਪੈਕੇਜ, ਟਿਊਸ਼ਨ ਪੜ੍ਹਾ ਕੇ ਇਕੱਠੀ ਕੀਤੀ ਸੀ ਫੀਸ

ਅਨਾਜ ਦੀ ਅਸੁਰੱਖਿਆ ਦਾ ਗੰਭੀਰ ਸੰਕਟ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ ਦੋ ਕਰੋੜ ਵੱਧ ਹੈ। ਇਨ੍ਹਾਂ ਵਿੱਚੋਂ ਦੋ ਤਿਹਾਈ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਅਤੇ ਇਹ ਉਨ੍ਹਾਂ ਦੇ ਦੇਸ਼ ਵਿਚ ਚੱਲ ਰਹੇ ਸੈਨਿਕ ਟਕਰਾਅ ਕਾਰਨ ਹੋਇਆ ਹੈ। ਮੈਕਸਮੈਨ ਨੇ ਕਿਹਾ, 'ਕੋਵਿਡ -19 ਦੇ ਆਰਥਿਕ ਪ੍ਰਭਾਵ ਅਤੇ ਬੇਰਹਿਮ ਸੰਘਰਸ਼ ਵਿਗੜ ਰਹੇ ਮੌਸਮ ਦੇ ਸੰਕਟ ਨੇ 5,20,000 ਤੋਂ ਵੱਧ ਲੋਕਾਂ ਨੂੰ ਭੁੱਖਮਰੀ ਦੇ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਗਲੋਬਲ ਮਹਾਂਮਾਰੀ ਦਾ ਮੁਕਾਬਲਾ ਕਰਨ ਦੀ ਬਜਾਏ, ਵਿਰੋਧੀ ਧੜੇ ਇਕ ਦੂਜੇ ਨਾਲ ਲੜ ਰਹੇ ਹਨ। ਜਿਸ ਦਾ ਅਸਰ ਉਹਨਾਂ ਲੋਕਾਂ 'ਤੇ ਪੈਂਦਾ ਹੈ ਜੋ ਪਹਿਲਾਂ ਹੀ ਮੌਸਮ ਸਬੰਧੀ ਆਫਤਾਂ ਨਾਲ ਬੇਹਾਲ ਹਨ। 

ਇਹ ਵੀ ਪੜ੍ਹੋ -  ਕਰੰਟ ਦੀ ਚਪੇਟ 'ਚ ਆਉਣ ਨਾਲ ਟਰੱਕ ਡਰਾਈਵਰ ਦੀ ਹੋਈ ਦਰਦਨਾਕ ਮੌਤ

ਆਕਸਫੈਮ ਨੇ ਕਿਹਾ ਕਿ ਗਲੋਬਲ ਮਹਾਂਮਾਰੀ ਦੇ ਬਾਵਜੂਦ ਵਿਸ਼ਵ ਭਰ ਵਿਚ ਫੌਜੀਆਂ 'ਤੇ ਹੋਣ ਵਾਲਾ ਖਰਚਾ 51 ਅਰਬ ਡਾਲਰ ਵਧ ਗਿਆ ਹੈ। ਇਹ ਰਾਸ਼ੀ ਭੁੱਖ ਮਰੀ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਧਨ ਦੀ ਜ਼ਰੂਰਤ ਹੈ ਉਸ ਦੇ ਮੁਕਾਬਲੇ 6 ਗੁਣਾ ਜ਼ਿਆਦਾ ਹੈ। ਇਸ ਰਿਪੋਰਟ ਵਿਚ ਜਿਨ੍ਹਾਂ ਦੇਸ਼ਾਂ ਨੂੰ 'ਭੁੱਖ ਨਾਲ ਸਭ ਤੋਂ ਪ੍ਰਭਾਵਤ ਹੋਏ' ਦੀ ਸੂਚੀ ਵਿਚ ਰੱਖਿਆ ਗਿਆ ਹੈ

ਉਹ ਅਫਗਾਨਿਸਤਾਨ, ਇਥੋਪੀਆ, ਦੱਖਣੀ ਸੁਡਾਨ, ਸੀਰੀਆ ਅਤੇ ਯਮਨ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿਚ ਟਕਰਾਅ ਦੀਆਂ ਸਥਿਤੀਆਂ ਹਨ। ਮੈਕਸਮੈਨ ਨੇ ਕਿਹਾ, "ਭੁੱਖ ਨੂੰ ਆਮ ਨਾਗਰਿਕਾਂ ਨੂੰ ਭੋਜਨ, ਪਾਣੀ ਅਤੇ ਮਨੁੱਖਤਾਵਾਦੀ ਰਾਹਤ ਤੋਂ ਵਾਂਝਾ ਕਰਕੇ ਜੰਗ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।" ਜੇ ਬਾਜ਼ਾਰਾਂ 'ਤੇ ਬੰਬ ਸੁੱਟੇ ਜਾ ਰਹੇ ਹਨ ਤਾਂ ਫਸਲਾਂ ਅਤੇ ਪਸ਼ੂ ਵੀ ਨਸ਼ਟ ਹੋ ਰਹੇ ਹਨ, ਲੋਕ ਸੁਰੱਖਿਅਤ ਨਹੀਂ ਰਹਿ ਸਕਦੇ ਅਤੇ ਨਾ ਹੀ ਉਹ ਭੋਜਨ ਦੀ ਤਲਾਸ਼ ਕਰ ਸਕਦੇ ਹਨ।