Jammu and Kashmir Accident News : ਜੰਮੂ-ਕਸ਼ਮੀਰ : ਡੋਡਾ ’ਚ ਓਵਰਲੋਡ ਗੱਡੀ ਖੱਡ ’ਚ ਡਿੱਗੀ, 5 ਦੀ ਮੌਤ, 17 ਜ਼ਖਮੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jammu and Kashmir Accident News : ਡੋਡਾ-ਭਰਤ ਰੋਡ ’ਤੇ ਟੈਂਪੂ ਟ੍ਰੈਵਲਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ

ਜੰਮੂ-ਕਸ਼ਮੀਰ : ਡੋਡਾ ’ਚ ਓਵਰਲੋਡ ਗੱਡੀ ਖੱਡ ’ਚ ਡਿੱਗੀ, 5 ਦੀ ਮੌਤ, 17 ਜ਼ਖਮੀ 

Jammu and Kashmir Accident News in Punjabi : ਜੰਮੂ-ਕਸ਼ਮੀਰ ਦੇ ਪਹਾੜੀ ਡੋਡਾ ਜ਼ਿਲ੍ਹੇ ’ਚ ਮੰਗਲਵਾਰ ਨੂੰ ਇਕ ਓਵਰਲੋਡ ਗੱਡੀ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗਣ ਨਾਲ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। 

ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਡੋਡਾ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਪੋਂਡਾ ਨੇੜੇ ਡੋਡਾ-ਭਰਤ ਰੋਡ ਉਤੇ ਉਸ ਸਮੇਂ ਵਾਪਰਿਆ ਜਦੋਂ ਇਕ ਟੈਂਪੂ ਟ੍ਰੈਵਲਰ ਦੇ ਡਰਾਈਵਰ ਨੇ ਸਵੇਰੇ ਕਰੀਬ 9 ਵਜੇ ਅੰਨ੍ਹੇ ਮੋੜ ਉਤੇ ਗੱਲਬਾਤ ਕਰਦੇ ਸਮੇਂ ਕੰਟਰੋਲ ਗੁਆ ਦਿਤਾ। ਮੁਹੰਮਦ ਅਸ਼ਰਫ (35), ਮੰਗਤਾ ਵਾਨੀ (51), ਅਤਾ ਮੁਹੰਮਦ (33), ਤਾਲਿਬ ਹੁਸੈਨ (35), ਰਫੀਕਾ ਬੇਗਮ (60) ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਡੋਡਾ ਵਿਖੇ ਮ੍ਰਿਤਕ ਐਲਾਨ ਦਿਤਾ ਗਿਆ। 

(For more news apart from  Jammu and Kashmir: Overloaded vehicle falls into gorge in Doda, 5 dead, 17 injured News in Punjabi, stay tuned to Rozana Spokesman)