ਹੁਣ ਸ਼ੰਕ ਨਾਲ ਛੂ ਮੰਤਰ ਹੋਵੇਗਾ ਕੋਰੋਨਾ, BJP ਸੰਸਦ ਨੇ ਦਿੱਤਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਸਦ ਮੈਂਬਰ ਸੁਖਬੀਰ ਸਿੰਘ ਜੌਨਪੁਰੀਆ ਨੇ ਕੋਰੋਨਾ ਨੂੰ ਹਰਾਉਣ ਦਾ ਦਾਅਵਾ ਕੀਤਾ ਹੈ।

Rajasthan BJP MP says mud pack, blowing of conch shell boosts immunity against Covid-19

ਨਵੀਂ ਦਿੱਲੀ- ਕੋਰੋਨਾ ਦੇਸ਼ ਭਰ ਵਿਚ ਤਬਾਹੀ ਮਚਾ ਰਿਹਾ ਹੈ। ਸਰਕਾਰਾਂ ਇਸ ਤੋਂ ਬਚਣ ਲਈ ਸਾਰੇ ਉਪਰਾਲੇ ਕਰ ਰਹੀਆਂ ਹਨ। ਇਸ ਦੇ ਨਾਲ ਹੀ ਲੋਕ ਕਈ ਉਪਾਅ ਵੀ ਕਰ ਰਹੇ ਹਨ। ਇਸ ਦੌਰਾਨ ਰਾਜਸਥਾਨ ਤੋਂ ਭਾਜਪਾ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਜੌਨਪੁਰੀਆ ਨੇ ਕੋਰੋਨਾ ਤੋਂ ਬਚਣ ਦਾ ਇਕ ਅਨੋਖਾ ਤਰੀਕਾ ਦੱਸਿਆ ਹੈ। 

ਦਰਅਸਲ ਰਾਜਸਥਾਨ ਦੇ ਟੋਂਕ-ਸਵਾਈਮਾਧੋਪੁਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਜੌਨਪੁਰੀਆ ਨੇ ਕੋਰੋਨਾ ਨੂੰ ਹਰਾਉਣ ਦਾ ਦਾਅਵਾ ਕੀਤਾ ਹੈ। ਉਹਨਾਂ ਦੇ ਦਾਅਵੇ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਉਹਨਾਂ ਨੇ ਇਸ ਵੀਡੀਓ ਵਿਚ ਕਿਹਾ ਹੈ ਕਿ ਸ਼ੰਖ ਵਜਾਓ ਅਤੇ ਕੁਦਰਤ ਦੇ ਨਜ਼ਦੀਕ ਰਹੋ, ਬਾਰਸ਼ ਵਿੱਚ ਭਿੱਜੋ, ਸੂਰਜ ਵਿਚ ਚੱਲੋ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਕਦੇ ਕੋਰੋਨਾ ਨਹੀਂ ਹੋਵੇਗਾ। 

ਦਿਲਚਸਪ ਗੱਲ ਇਹ ਹੈ ਕਿ ਵਾਇਰਲ ਹੋਈ ਵੀਡੀਓ ਵਿਚ ਸੰਸਦ ਮੈਂਬਰ ਸੁਖਬੀਰ ਸਿੰਘ ਜੌਨਪੁਰੀਆ ਆਪਣੇ ਫਾਰਮ ਹਾਊਸ ਵਿਚ ਚਿੱਕੜ ਵਿਚ ਬੈਠ ਕੇ ਮੀਂਹ ਵਿੱਚ ਭਿੱਜਦੇ ਹੋਏ ਅਤੇ ਇੱਕ ਸ਼ੰਖ ਵਜਾ ਰਹੇ ਹਨ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇ ਗੁਰਦੇ ਅਤੇ ਫੇਫੜੇ ਸਹੀ ਹੋਣ ਤਾਂ ਕੋਰੋਨਾ ਜਾਂ ਕੋਈ ਹੋਰ ਬਿਮਾਰੀ ਨਹੀਂ ਹੋਵੇਗੀ। ਉਹ ਕਹਿੰਦੇ ਹਨ ਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਸਿਰਫ਼ 10-15 ਮਿੰਟ ਹੀ ਸ਼ੰਖ ਵਜਾ ਪਾਉਂਦੇ ਸਨ

ਪਰ ਹੁਣ ਉਹ ਪੂਰੇ 2 ਮਿੰਟ ਤੱਕ ਸ਼ੰਖ ਵਜਾ ਲੈਂਦੇ ਹਨ। ਹਾਲਾਂਕਿ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਜੌਨਪੁਰੀਆ ਦੀ ਸਖ਼ਤ ਆਲੋਚਨਾ ਵੀ ਕਰ ਰਹੇ ਹਨ। ਲੋਕ ਕਹਿੰਦੇ ਹਨ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਕੋਰੋਨਾ ਨਾਲ ਸੰਘਰਸ਼ ਕਰ ਰਿਹਾ ਹੈ, ਅਜਿਹੀਆਂ ਵੀਡਿਓ ਬਣਾਉਣਾ ਇਕ ਮਜ਼ਾਕ ਹੈ।