ਵਿਜੇ ਮਾਲਿਆ ਦਾ ਕਿੰਗਫ਼ਿਸ਼ਰ ਹਾਊਸ 52 ਕਰੋੜ ਰੁਪਏ ’ਚ ਹੋਇਆ ਨਿਲਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਜੇ ਮਾਲਿਆ ਦੀਆਂ ਸੰਪਤੀਆਂ ਨੂੰ ਨਿਲਾਮ ਕਰਨ ਵਿਚ ਵਪਾਰੀਆਂ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ।

Vijay Mallya's Kingfisher House auctioned for Rs 52 crore

 

ਮੁੰਬਈ: ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ (Vijay Mallya) ਦਾ ਮੁੰਬਈ ਸਥਿਤ ਕਿੰਗਫ਼ਿਸ਼ਰ ਹਾਊਸ (Kingfisher House) ਹੈਦਰਾਬਾਦ ਸਥਿਤ ਸੈਟਰਨ ਰੀਅਲਟਰਸ (Saturn Realtors) ਨੂੰ ਲੰਮੇ ਇੰਤਜ਼ਾਰ ਤੋਂ ਬਾਅਦ 52.25 ਕਰੋੜ ਰੁਪਏ ਵਿਚ ਵੇਚ ਦਿਤਾ ਗਿਆ ਹੈ। ਕਿੰਗਫ਼ਿਸ਼ਰ ਏਅਰਲਾਈਨਜ਼ ਦਾ ਮੁੱਖ ਦਫ਼ਤਰ ਕਿੰਗਫ਼ਿਸ਼ਰ ਹਾਊਸ 135 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਲਗਭਗ ਇਕ ਤਿਹਾਈ ਹਿੱਸੇ ਵਿਚ ਵੇਚਿਆ ਗਿਆ ਹੈ।

ਹੋਰ ਪੜ੍ਹੋ: ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਮੁੱਖ ਮੰਤਰੀ ਕੈਪਟਨ ਨੇ ਲਹਿਰਾਇਆ ਤਿਰੰਗਾ

ਇਹ ਰਾਖਵੀਂ ਕੀਮਤ 2016 ਵਿਚ ਹੋਈ ਪਹਿਲੀ ਨਿਲਾਮੀ ਵਿਚ ਨਿਰਧਾਰਤ ਕੀਤੀ ਗਈ ਸੀ ਪਰ ਸੰਪਤੀ ਇਸ ਤੋਂ ਬਹੁਤ ਘੱਟ ਕੀਮਤ ਤੇ ਵੇਚੀ ਗਈ। ਸੈਟਰਨ ਰੀਅਲਟਰਸ ਨੇ ਜਾਇਦਾਦ ਨੂੰ ਅਸਲ ਮੁਲਾਂਕਣ ਮੁੱਲ ਦੇ ਇਕ ਹਿੱਸੇ ਤੇ ਖ੍ਰੀਦਿਆ ਹੈ। ਜ਼ਿਕਰਯੋਗ ਹੈ ਕਿ 65 ਸਾਲਾ ਕਾਰੋਬਾਰੀ ਮਾਲਿਆ ਇਕ ‘ਗੁਪਤ’ ਕਾਨੂੰਨੀ ਮਾਮਲੇ ਵਿਚ ਯੂ.ਕੇ. ’ਚ ਜ਼ਮਾਨਤ ’ਤੇ ਬਾਹਰ ਹੈ। ਵਿਜੇ ਮਾਲਿਆ ਦੀਆਂ ਸੰਪਤੀਆਂ ਨੂੰ ਨਿਲਾਮ ਕਰਨ ਵਿਚ ਵਪਾਰੀਆਂ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ।

ਮਾਲਿਆ ਦੀਆਂ ਸੰਪਤੀਆਂ ਦਾ ਮੁਲਾਂਕਣ ਬੈਂਕਾਂ ਦੁਆਰਾ ਕੀਤਾ ਜਾ ਰਿਹਾ ਹੈ, ਉਸ ਕੀਮਤ ’ਤੇ ਕੋਈ ਸੰਪਤੀ ਨਹੀਂ ਖਰੀਦੀ ਜਾ ਰਹੀ ਹੈ। ਕਿੰਗਫਿਸ਼ਰ ਹਾਊਸ ਦੀ ਸੰਪਤੀ ਦੀ ਨਿਲਾਮੀ ਵੀ 8 ਵਾਰ ਅਸਫਲ ਰਹੀ। ਮਾਰਚ 2016 ਵਿਚ ਬੈਂਕਾਂ ਨੇ ਇਸ ਇਮਾਰਤ ਦੀ ਰਿਜ਼ਰਵ ਕੀਮਤ 150 ਕਰੋੜ ਰੁਪਏ ਰੱਖੀ ਸੀ। ਇਹੀ ਕਾਰਨ ਹੈ ਕਿ ਇਹ ਇਮਾਰਤ ਹੁਣ ਤਕ ਵਿਕੀ ਨਹੀਂ ਸੀ।