Bengal Accident News: ਬੰਗਾਲ ਦੇ ਬਰਧਮਾਨ 'ਚ ਵਾਪਰੇ ਸੜਕ ਹਾਦਸੇ ਵਿਚ 10 ਲੋਕਾਂ ਦੀ ਮੌਤ
Bengal Accident News: 35 ਲੋਕ ਹੋਏ ਜ਼ਖ਼ਮੀ, ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਰ ਕੇ ਵਾਪਰਿਆ ਹਾਦਸਾ
Bengal's Burdhman Accident News: ਬੰਗਾਲ ਦੇ ਪੂਰਬੀ ਬਰਧਮਾਨ ਦੇ ਨਾਲਾ ਫੈਰੀ ਘਾਟ 'ਤੇ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 5 ਬੱਚੇ ਵੀ ਸ਼ਾਮਲ ਹਨ, ਜਦੋਂ ਕਿ 35 ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ ਦਾ ਇਲਾਜ ਬਰਧਮਾਨ ਮੈਡੀਕਲ ਕਾਲਜ ਵਿਚ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ, ਬੱਸ ਬਿਹਾਰ ਤੋਂ 45 ਸ਼ਰਧਾਲੂਆਂ ਨੂੰ ਲੈ ਕੇ ਗੰਗਾਸਾਗਰ ਤੋਂ ਵਾਪਸ ਆ ਰਹੀ ਸੀ। ਤੇਜ਼ ਰਫ਼ਤਾਰ ਬੱਸ ਦਾ ਡਰਾਈਵਰ ਸੌਂ ਗਿਆ ਅਤੇ NH-19 'ਤੇ ਖੜ੍ਹੇ ਟਰੱਕ ਨੂੰ ਨਹੀਂ ਦੇਖ ਸਕਿਆ। ਟੱਕਰ ਵਿੱਚ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਨੇ ਦੱਸਿਆ ਕਿ ਸ਼ਰਧਾਲੂਆਂ ਨੇ 8 ਅਗਸਤ ਨੂੰ ਮੋਤੀਹਾਰੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਹ ਪਹਿਲਾਂ ਦੇਵਘਰ ਅਤੇ ਫਿਰ ਗੰਗਾਸਾਗਰ ਗਏ।
(For more news apart from “Bengal's Burdhman Accident News, ” stay tuned to Rozana Spokesman.)