ਚਿਤੌੜਗੜ੍ਹ ਦੇ ਸਕੂਲ ਵਿਚ ਬਾਰਿਸ਼ ਕਾਰਨ ਫਸੇ 400 ਬੱਚੇ ਅਤੇ ਅਧਿਆਪਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਿਤੌੜਗੜ੍ਹ ਵਿਚ ਬਾਰਿਸ਼ ਦਾ ਕਹਿਰ

Chittorgarh rain havoc in rajasthan 400 children and teachers are stranded in school

ਚਿਤੌੜਗੜ੍ਹ: ਰਾਜਸਥਾਨ ਦੇ ਕਈ ਇਲਾਕਿਆਂ ਵਿਚ ਹੋਈ ਭਾਰੀ ਬਾਰਸ਼ ਕਾਰਨ ਚਿਤੌੜਗੜ ਜ਼ਿਲ੍ਹੇ ਵਿਚ ਤਕਰੀਬਨ 400 ਸਕੂਲੀ ਬੱਚਿਆਂ ਅਤੇ ਅਧਿਆਪਕ ਫਸੇ ਹੋਏ ਹਨ। ਜ਼ਿਲ੍ਹੇ ਦੇ ਰਾਵਤਭਾਟਾ ਉਪ ਮੰਡਲ ਦੇ ਭੈਨਸਰੋਦਗੜ੍ਹ ਖੇਤਰ ਦੇ ਇੱਕ ਨਿੱਜੀ ਸਕੂਲ ਵਿਚ ਪਿਛਲੇ 24 ਘੰਟਿਆਂ ਤੋਂ 350 ਤੋਂ ਵੱਧ ਵਿਦਿਆਰਥੀ ਅਤੇ 50 ਅਧਿਆਪਕ ਉਥੇ ਫਸੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਤੱਕ ਪਹੁੰਚਣ ਵਿਚ ਅਸਫਲ ਰਿਹਾ ਹੈ। ਸਥਾਨਕ ਤੌਰ 'ਤੇ ਪਿੰਡ ਵਾਲੇ ਇਨ੍ਹਾਂ ਬੱਚਿਆਂ ਅਤੇ ਸਕੂਲ ਸਟਾਫ ਦੀ ਸਹਾਇਤਾ ਕਰ ਰਹੇ ਹਨ।

ਹਰ ਦਿਨ ਦੀ ਤਰ੍ਹਾਂ ਬੱਚੇ ਸ਼ਨੀਵਾਰ ਨੂੰ ਪੜ੍ਹਨ ਲਈ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 150 ਕਿਲੋਮੀਟਰ ਦੂਰ ਭੈਨਸੂਰਗੜ ਉਪ ਮੰਡਲ ਨੇੜੇ ਮੌਪੂਰਾ ਦੇ ਆਦਰਸ਼ ਵਿਦਿਆ ਮੰਦਰ ਪਹੁੰਚੇ। ਉਸ ਤੋਂ ਬਾਅਦ ਕੁਝ ਬੱਚੇ ਇੱਕ ਪ੍ਰੋਗਰਾਮ ਵਿਚ ਹਿੱਸਾ ਲੈਣ ਸਕੂਲ ਆਏ ਅਤੇ ਇਸ ਖੇਤਰ ਵਿਚ ਭਾਰੀ ਬਾਰਸ਼ ਸ਼ੁਰੂ ਹੋ ਗਈ। ਪਾਣੀ ਦੀ ਮਾਤਰਾ ਵਧਣ ਕਾਰਨ ਰਾਣਾਪ੍ਰਤਾਪ ਸਾਗਰ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ। ਇਸ ਕਾਰਨ ਰਾਵਤਭੱਟਾ ਅਤੇ ਭੈਨਸਰੋਦਗੜ੍ਹ ਨੂੰ ਜੋੜਨ ਵਾਲਾ ਪੁਲ ਹੜ੍ਹਾਂ ਨਾਲ ਭਰ ਗਿਆ।

ਪੁੱਲ ਅਜੇ ਵੀ ਡੁੱਬਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਇਹ ਸਕੂਲੀ ਬੱਚੇ ਅਤੇ ਅਧਿਆਪਕ ਸਕੂਲ ਵਿਚ ਫਸੇ ਹੋਏ ਹਨ। ਪਿੰਡ ਵਾਲੇ ਉਨ੍ਹਾਂ ਲਈ ਭੋਜਨ ਅਤੇ ਪਾਣੀ ਦਾ ਪ੍ਰਬੰਧ ਕਰ ਰਹੇ ਹਨ। ਪ੍ਰਸ਼ਾਸਨਿਕ ਅਮਲਾ ਅਜੇ ਤੱਕ ਮੌਕੇ ‘ਤੇ ਨਹੀਂ ਪਹੁੰਚਿਆ ਹੈ। ਰਾਣਾਪ੍ਰਤਾਪ ਸਾਗਰ ਡੈਮ ਦੇ ਗੇਟ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਚੇਤਾਵਨੀ ਦੇ ਖੋਲ੍ਹ ਦਿੱਤੇ ਗਏ ਸਨ। ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਉਥੇ ਰਾਤ ਕੱਟੀ ਹੈ।

ਉਹ ਭੋਜਨ ਅਤੇ ਪਾਣੀ ਲਈ ਪਿੰਡ ਵਾਸੀਆਂ 'ਤੇ ਨਿਰਭਰ ਹਨ। ਇਸ ਦੇ ਨਾਲ ਹੀ ਭਾਰੀ ਬਾਰਸ਼ ਕਾਰਨ ਇਸ ਖੇਤਰ ਵਿਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਠੱਪ ਹੈ। ਇਕ ਪਾਸੇ ਸਕੂਲ ਅਤੇ ਬੱਚੇ ਅਧਿਆਪਕ ਪ੍ਰੇਸ਼ਾਨ ਹੋ ਰਹੇ ਹ।, ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਨਿਰੰਤਰ ਵਧਦੀਆਂ ਜਾ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।